ਗਰਮੀਆਂ ਦਾ ਮੌਸਮ ਚੱਲ ਰਿਹਾ ਹੈ, ਅਜਿਹੇ ਵਿੱਚ ਮੱਛਰਾਂ ਨੇ ਹਰ ਕਿਸੇ ਨੂੰ ਬਹੁਤ ਤੰਗ ਕੀਤਾ ਹੋਇਆ ਹੈ। ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਮੱਛਰ ਕੱਟਦਾ ਹੈ ਤਾਂ ਉਸ ਤੋਂ ਬਾਅਦ ਸਰੀਰ 'ਚ ਖੁਜਲੀ ਕਿਉਂ ਹੁੰਦੀ ਹੈ?



ਕੀ ਮੱਛਰ ਜ਼ਹਿਰੀਲਾ ਹੈ? ਜਾਣੋ ਇਸ ਬਾਰੇ



ਸਿਰਫ਼ ਮਾਦਾ ਮੱਛਰ ਹੀ ਇਨਸਾਨਾਂ ਅਤੇ ਜਾਨਵਰਾਂ ਨੂੰ ਕੱਟਦੇ ਹਨ। ਨਰ ਮੱਛਰ ਨਾ ਤਾਂ ਕੱਟਦੇ ਹਨ ਅਤੇ ਨਾ ਹੀ ਬਿਮਾਰੀਆਂ ਫੈਲਾਉਂਦੇ ਹਨ।



ਜਦੋਂ ਤੁਸੀਂ ਮੱਛਰ ਦੇ ਕੱਟਣ ਵਾਲੀ ਥਾਂ 'ਤੇ ਖੁਜਲੀ ਕਰਦੇ ਹੋ, ਤਾਂ ਉੱਥੇ ਲਾਲ ਨਿਸ਼ਾਨ ਬਣ ਜਾਂਦਾ ਹੈ।



ਆਓ ਅੱਜ ਜਾਣਦੇ ਹਾਂ ਕਿ ਮੱਛਰ ਦੇ ਕੱਟਣ ਤੋਂ ਬਾਅਦ ਖੁਜਲੀ ਕਿਉਂ ਹੁੰਦੀ ਹੈ।



ਮੱਛਰ ਖੂਨ ਚੂਸਣ ਲਈ ਆਪਣੀ ਸੂਈ-ਵਰਗੀ ਪ੍ਰੋਬੋਸਿਸ ਨਾਲ ਸਕਿਨ ‘ਤੇ ਕੱਟਦਾ ਹੈ ਅਤੇ ਤੁਹਾਡੀ ਸਕਿਨ ਵਿੱਚ ਲਾਰ ਇੰਜੈਕਟ ਕਰਦਾ ਹੈ।



ਸਾਡਾ ਸਰੀਰ ਇਸ ਲਾਰ ਦੇ ਪ੍ਰਤੀ ਪ੍ਰਤੀਕਿਰਿਆ ਕਰਦਾ ਹੈ। ਜਿਸ ਨਾਲ ਉਸ ਥਾਂ ‘ਤੇ ਗੰਢ ਬਣ ਜਾਂਦੀ ਹੈ ਅਤੇ ਖੁਜਲੀ ਹੋਣ ਲੱਗ ਜਾਂਦੀ ਹੈ।



ਕੁਝ ਲੋਕਾਂ ਨੂੰ ਕੱਟਣ ‘ਤੇ ਹਲਕੀ ਜਿਹੀ ਪ੍ਰਤੀਕਿਰਿਆ ਹੁੰਦੀ ਹੈ, ਪਰ ਕੁਝ ਲੋਕਾਂ ‘ਤੇ ਇਸ ਦਾ ਬਹੁਤ ਜ਼ਿਆਦਾ ਬੁਰਾ ਅਸਰ ਹੁੰਦਾ ਹੈ। ਜਿਸ ਕਰਕੇ ਉਨ੍ਹਾਂ ਦੀ ਸਕੀਨ ਉੱਤੇ ਲਾਲ ਰੰਗ ਵਾਲੇ ਮੋਟੇ ਧੱਫੜ ਨਜ਼ਰ ਆਉਣ ਲੱਗ ਪੈਂਦੇ ਹਨ।



ਡੇਂਗੂ ਜਾਂ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਵੀ ਮੱਛਰਾਂ ਤੋਂ ਫੈਲਦੀਆਂ ਹਨ।



ਇਸ ਤੋਂ ਬਚਣ ਦਾ ਇਕੋ ਇੱਕ ਢੰਗ ਹੈ ਮੱਛਰ ਦੇ ਦੰਦੀ ਵਾਲੀ ਜਗ੍ਹਾ 'ਤੇ ਖੁਜਲੀ ਨਹੀਂ ਕਰਨੀ ਚਾਹੀਦੀ। ਰਸਾਇਣਕ ਕਿਰਿਆ ਦੇ ਪ੍ਰਭਾਵਾਂ ਨੂੰ ਘਟਾਉਣ ਲਈ, ਤੁਸੀਂ ਹਲਕਾ ਹਲਕਾ ਛੂਹ ਸਕਦੇ ਹੋ, ਜੋ ਤੁਰੰਤ ਰਾਹਤ ਪ੍ਰਦਾਨ ਕਰੇਗਾ।