ਅਕਸਰ ਲੋਕ ਗੱਡੀ ਖੜ੍ਹੀ ਕਰਨ ‘ਤੇ ਹੈਂਡ ਬ੍ਰੇਕ ਜ਼ਰੂਰ ਲਾ ਦਿੰਦੇ ਹਨ ਪਰ ਕੀ ਅਜਿਹਾ ਕਰਨਾ ਤੁਹਾਡੀ ਗੱਡੀ ਲਈ ਸਹੀ ਹੈ? ਇਦਾਂ ਹੈਂਡ ਬ੍ਰੇਕ ਦੀ ਵਰਤੋਂ ਕਰਨ ਨਾਲ ਕਈ ਨੁਕਸਾਨ ਹੋ ਸਕਦੇ ਹਨ ਮਾਹਰ ਲੰਮੇਂ ਸਮੇਂ ਤੱਕ ਹੈਂਡ ਬ੍ਰੇਕ ਦੀ ਵਰਤੋਂ ਕਰਨ ਤੋਂ ਮਨ੍ਹਾ ਕਰਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਕਾਰ ਦੇ ਬ੍ਰੇਕ ਪੈਡ ਜਾਮ ਹੋਣ ਦਾ ਖਤਰਾ ਰਹਿੰਦਾ ਹੈ ਬ੍ਰੇਕ ਪੈਡ ਜਾਮ ਹੋਣ ਕਰਕੇ ਉਹ ਚਿਪਕ ਵੀ ਸਕਦੇ ਹਨ ਅਜਿਹਾ ਹੋਣ ਨਾਲ ਗੱਡੀ ਦੇ ਮਾਲਕ ਨੂੰ ਲੰਬਾ ਨੁਕਸਾਨ ਹੋ ਸਕਦਾ ਹੈ ਇਸ ਨੂੰ ਠੀਕ ਕਰਾਉਣ ਦਾ ਵੀ ਕੋਈ ਤਰੀਕਾ ਨਹੀਂ ਹੁੰਦਾ ਹੈ ਹੈਂਡ ਬ੍ਰੇਕ ਦੀ ਥਾਂ ਵ੍ਹੀਲ ਚਾਕਸ ਦੀ ਵਰਤੋਂ ਕਰਨੀ ਚਾਹੀਦੀ ਹੈ ਗੱਡੀਆਂ ਦੇ ਪਹੀਆਂ ਦੇ ਥੱਲ੍ਹੇ ਇੱਟਾਂ ਲਾਉਣਾ ਵੀ ਚੰਗਾ ਆਪਸ਼ਨ ਹੈ