ਇਸ ਵਾਰ ਚਰਚਾ ਹੈ ਬਜਾਜ ਦੇ Qute (Bajaj Qute) ਦੀ ਹੈ ਇਸ ਕਾਰ ਨੂੰ ਬਜਾਜ ਨੇ 2018 'ਚ ਲਾਂਚ ਕੀਤਾ ਸੀ ਪਰ ਇਹ ਅਜੇ ਤੱਕ ਪ੍ਰਾਈਵੇਟ ਵਾਹਨ ਦੇ ਰੂਪ 'ਚ ਬਾਜ਼ਾਰ 'ਚ ਨਹੀਂ ਆਈ ਸੀ। ਇਸ ਨੂੰ ਕਵਾਡਰੀਸਾਈਕਲ ਕੈਟਾਗਿਰੀ (Quadricycle category) ਵਿੱਚ ਰੱਖਿਆ ਗਿਆ ਸੀ ਅਤੇ ਉਸ ਸਮੇਂ ਦੌਰਾਨ ਇਸ ਦੀ ਕੀਮਤ 2.48 ਲੱਖ ਰੁਪਏ ਸੀ। ਹੁਣ ਚਰਚਾ ਹੈ ਕਿ Qute ਨੂੰ ਜਲਦ ਹੀ ਪ੍ਰਾਈਵੇਟ ਕਾਰ ਦੇ ਰੂਪ 'ਚ ਲਾਂਚ ਕੀਤਾ ਜਾਵੇਗਾ। ਇਸ ਨੂੰ NCAT ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਇਹ ਚਾਰ ਸੀਟਰ ਕਾਰ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 2.80 ਲੱਖ ਤੋਂ 3 ਲੱਖ ਰੁਪਏ ਦੇ ਵਿਚਕਾਰਹੋਵੇਗੀ। ਕੀ ਹੈ ਇੱਕ ਕੁਆਡਰੀਸਾਈਕਲ : ਇਹ ਇੱਕ ਅਜਿਹਾ ਵਾਹਨ ਹੈ ਜਿਸ ਨੂੰ ਤਿੰਨ ਅਤੇ ਚਾਰ ਪਹੀਆ ਵਾਹਨਾਂ ਦੇ ਵਿਚਕਾਰੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।