ਦੇਸ਼ ਦੀ ਨੰਬਰ ਇਕ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਨਵੇਂ ਸਾਲ 'ਚ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ ਅੰਦਾਜ਼ੇ ਮੁਤਾਬਕ ਹੁੰਡਈ ਕੰਪਨੀ ਰੇਟ ਵਧਾਉਣ ਦਾ ਐਲਾਨ ਕਿਸੇ ਵੀ ਸਮੇਂ ਕਰ ਸਕਦੀ ਹੈ। Citroën ਆਪਣੀਆਂ ਕਾਰਾਂ ਦੀਆਂ ਕੀਮਤਾਂ 1.5-2.0 ਫੀਸਦੀ ਤੱਕ ਵਧਾ ਸਕਦੀ ਹੈ। 20,000 ਬੁਕਿੰਗ ਪੂਰੀ ਕਰਨ ਤੋਂ ਬਾਅਦ ਆਪਣੀ ਕਿਫਾਇਤੀ ਇਲੈਕਟ੍ਰਿਕ ਕਾਰ Tata Tiago ਦੀਆਂ ਕੀਮਤਾਂ ਵਧਾਏਗੀ। ਹੌਂਡਾ ਕੰਪਨੀ ਆਪਣੀਆਂ ਕਾਰਾਂ ਦੀ ਕੀਮਤ ਕਰੀਬ 20,000-30,000 ਤੱਕ ਵਧਾ ਸਕਦੀ ਹੈ। Kia ਆਪਣੀਆਂ ਕਾਰਾਂ ਦੀਆਂ ਕੀਮਤਾਂ 'ਚ 50,000 ਰੁਪਏ ਤੱਕ ਦਾ ਵਾਧਾ ਕਰ ਸਕਦੀ ਹੈ।