ਜਾਪਾਨੀ ਸਟਾਰਟਅਪ ਕੰਪਨੀ AERWINS Technologies ਨੇ ਇਸ ਬਾਈਕ ਨੂੰ ਬਣਾਇਆ ਹੈ ਇਸ ਨੂੰ 15 ਸਤੰਬਰ ਨੂੰ ਡੇਟਰਾਇਟ ਆਟੋ ਸ਼ੋਅ 'ਚ ਲਾਂਚ ਕੀਤਾ ਗਿਆ ਸੀ ਸ਼ੋਅ ਦੌਰਾਨ ਮਾਹਿਰਾਂ ਵੱਲੋਂ ਇਸ ਬਾਈਕ ਦੀ ਕਾਫੀ ਤਾਰੀਫ ਕੀਤੀ ਗਈ ਜਾਪਾਨ 'ਚ ਬਾਈਕ ਦੀ ਵਿਕਰੀ ਸ਼ੁਰੂ ਹੋ ਗਈ ਹੈ ਇਸ ਪਹਿਲੀ ਫਲਾਇੰਗ ਬਾਈਕ ਦਾ ਨਾਂ Xturismo ਹੈ ਕੰਪਨੀ ਮੁਤਾਬਕ ਇਸ ਬਾਈਕ ਦੀ ਕੀਮਤ 7 ਲੱਖ 77 ਹਜ਼ਾਰ ਡਾਲਰ ਹੈ ਭਾਰਤੀ ਰੁਪਏ 'ਚ ਇਹ ਤੁਹਾਨੂੰ 6 ਕਰੋੜ 18 ਲੱਖ ਰੁਪਏ ਵਿੱਚ ਪਵੇਗੀ ਇਸ ਫਲਾਇੰਗ ਬਾਈਕ ਦਾ ਵਜ਼ਨ 300 ਕਿਲੋਗ੍ਰਾਮ ਹੈ ਇਹ ਬਾਈਕ ਵੱਧ ਤੋਂ ਵੱਧ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡ ਸਕਦੀ ਹੈ ਇਸਦੇ ਨਿਰਮਾਤਾ 2023 ਵਿੱਚ ਇਸਨੂੰ ਅਮਰੀਕਾ ਵਿੱਚ ਵੇਚਣ ਦੀ ਯੋਜਨਾ ਬਣਾ ਰਹੇ ਹਨ