ਈਵੀ ਦੇ ਇਸ ਦੌਰ ਵਿੱਚ, ਹੁਣ ਤੱਕ ਅਸੀਂ ਈ-ਸਕੂਟਰ, ਈ-ਕਾਰ, ਈ-ਸਾਈਕਲ ਬਾਰੇ ਸੁਣਦੇ ਆਏ ਹਾਂ
ਹੁਣ ਇਲੈਕਟ੍ਰਿਕ ਜਹਾਜ਼ ਵੀ ਆ ਗਿਆ ਹੈ ਤੇ ਇਸ ਨੇ ਪਹਿਲੀ ਉਡਾਣ ਸਫਲਤਾਪੂਰਵਕ ਪੂਰੀ ਕਰ ਲਈ ਹੈ
ਇਹ 8 ਮਿੰਟ ਤੱਕ ਸੁਰੱਖਿਅਤ ਹਵਾ 'ਚ ਰਿਹਾ ਅਤੇ ਇਸ ਤੋਂ ਬਾਅਦ ਸਾਧਾਰਨ ਲੈਂਡਿੰਗ ਕੀਤੀ
ਜਹਾਜ਼ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਰਫਤਾਰ 480 ਕਿਲੋਮੀਟਰ ਪ੍ਰਤੀ ਘੰਟਾ ਹੈ
ਇਹ 250 ਨੌਟੀਕਲ ਮੀਲ ਯਾਨੀ ਕਰੀਬ 400 ਕਿਲੋਮੀਟਰ ਦੀ ਦੂਰੀ ਨੂੰ ਤੈਅ ਸਕਦਾ ਹੈ
ਇਸ ਨੂੰ ਦੋ ਘੰਟੇ ਤੱਕ ਆਸਾਨੀ ਨਾਲ ਉਡਾਇਆ ਜਾ ਸਕਦਾ ਹੈ
ਜਹਾਜ਼ ਨੂੰ 2500 ਪੌਂਡ ਯਾਨੀ ਲਗਭਗ 1100 ਕਿਲੋਗ੍ਰਾਮ ਭਾਰ ਨਾਲ ਉਡਾਇਆ ਜਾ ਸਕਦਾ ਹੈ
ਆਪਣੀ ਪਹਿਲੀ ਹੀ ਉਡਾਣ ਵਿੱਚ ਐਲਿਸ ਨੇ 3500 ਫੁੱਟ ਦੀ ਉਚਾਈ ਨੂੰ ਛੂਹਿਆ
ਇਲੈਕਟ੍ਰਿਕ ਜਹਾਜ਼ ਐਲਿਸ ਵਿੱਚ 9 ਲੋਕ ਯਾਤਰਾ ਕਰ ਸਕਦੇ ਹਨ
ਕੰਪਨੀ ਏਅਰਕ੍ਰਾਫਟ ਦੇ ਤਿੰਨ ਵੇਰੀਐਂਟਸ 'ਤੇ ਕੰਮ ਕਰ ਰਹੀ ਹੈ, ਜੋ ਇਸ ਸਮੇਂ ਪ੍ਰੋਟੋਟਾਈਪ ਪੜਾਅ ਵਿੱਚ ਹੈ