Health Tips : ਇੱਕ ਸਮਾਂ ਸੀ ਜਦੋਂ ਲੋਕ ਖਾਣਾ ਖਾਂਦੇ ਸਮੇਂ ਹੋਰ ਕੋਈ ਕੰਮ ਨਹੀਂ ਕਰਦੇ ਸਨ। ਖਾਣਾ ਖਾਂਦੇ ਸਮੇਂ ਉਹਨਾਂ ਦਾ ਪੂਰਾ ਧਿਆਨ ਭੋਜਨ ਖਾਣ 'ਤੇ ਹੀ ਰਹਿੰਦਾ ਸੀ। ਪਰ ਅਜੋਕੇ ਸਮੇਂ ਵਿੱਚ ਖਾਣਾ ਖਾਂਦੇ ਸਮੇਂ ਵੀ ਲੋਕਾਂ ਦਾ ਧਿਆਨ ਟੀਵੀ-ਮੋਬਾਈਲ ਵੱਲ ਰਹਿੰਦਾ ਹੈ। ਬੱਚੇ ਹੋਣ ਜਾਂ ਬਜ਼ੁਰਗ, ਅੱਜ-ਕੱਲ੍ਹ ਜ਼ਿਆਦਾਤਰ ਲੋਕਾਂ ਦੀ ਇਹ ਸਮੱਸਿਆ ਹੈ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜੋ ਮੋਬਾਈਲ ਅਤੇ ਟੀਵੀ ਦੇਖੇ ਬਿਨਾਂ ਖਾਣਾ ਖਾਵੇ। ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਖਾਣਾ ਖਾਂਦੇ ਸਮੇਂ ਮੋਬਾਈਲ ਜਾਂ ਟੀਵੀ ਵੇਖਣ ਨਾਲ ਆਪਣੇ ਆਪ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਕਸਾਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਸਾਹਮਣਾ ਤੁਹਾਨੂੰ ਖਾਣਾ ਖਾਂਦੇ ਸਮੇਂ ਟੀਵੀ ਜਾਂ ਮੋਬਾਈਲ ਦੇਖ ਕੇ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਖਾਣਾ ਖਾਂਦੇ ਸਮੇਂ ਟੀਵੀ ਜਾਂ ਮੋਬਾਈਲ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ? ਸਿਹਤ ਮਾਹਿਰਾਂ ਦੇ ਅਨੁਸਾਰ, ਟੀਵੀ ਦੇਖਦੇ ਸਮੇਂ, ਤੁਸੀਂ ਅਕਸਰ ਆਪਣਾ ਸਮਾਂ ਕੱਢਣ ਲਈ ਬਹੁਤ ਜ਼ਿਆਦਾ ਖਾ ਲੈਂਦੇ ਹੋ, ਜੋ ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਹੈ। ਜ਼ਿਆਦਾ ਖਾਣ ਨਾਲ ਭਾਰ ਵਧਣ ਅਤੇ ਮੋਟਾਪੇ ਦਾ ਖਤਰਾ ਵੱਧ ਜਾਂਦਾ ਹੈ। ਇਸ ਗਲਤ ਆਦਤ ਕਾਰਨ ਤੁਹਾਨੂੰ ਡਾਇਬੀਟੀਜ਼ ਵੀ ਹੋ ਸਕਦੀ ਹੈ ਅਤੇ ਮੈਟਾਬੋਲਿਜ਼ਮ ਹੌਲੀ ਹੋ ਸਕਦਾ ਹੈ। ਇੰਨਾ ਹੀ ਨਹੀਂ ਦਿਲ ਦੇ ਰੋਗ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਜੋ ਲੋਕ ਖਾਣਾ ਖਾਂਦੇ ਸਮੇਂ ਟੀਵੀ ਅਤੇ ਮੋਬਾਈਲ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਪਾਚਨ ਕਿਰਿਆ ਖਰਾਬ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ। ਇਸ ਤੋਂ ਇਲਾਵਾ ਅਜਿਹੇ ਲੋਕ ਹਮੇਸ਼ਾ ਨੀਂਦ ਦੀ ਕਮੀ ਨਾਲ ਜੂਝਦੇ ਪਾਏ ਜਾਂਦੇ ਹਨ।