ਹਾਲ ਦੇ ਵਿੱਚ ਮੋਬਾਈਲ 'ਤੇ ਕਾਰਟੂਨ ਦੇਖ ਰਹੀ 5 ਸਾਲਾ ਬੱਚੀ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਜਿਸ ਤੋਂ ਸਾਬਿਤ ਹੋ ਰਿਹਾ ਹੈ ਕਿ ਹਾਰਟ ਅਟੈਕ ਦਾ ਉਮਰ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।



ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ।



ਅਸਲ ਵਿੱਚ, ਸਭ ਤੋਂ ਆਮ ਕਾਰਨ ਕੋਰੋਨਰੀ ਆਰਟਰੀ ਬਿਮਾਰੀ ਹੈ, ਜੋ ਉਦੋਂ ਵਾਪਰਦੀ ਹੈ ਜਦੋਂ ਕੋਰੋਨਰੀ ਧਮਨੀਆਂ ਚਰਬੀ ਅਤੇ ਹੋਰ ਪਦਾਰਥਾਂ ਨਾਲ ਬਲੌਕ ਹੋ ਜਾਂਦੀਆਂ ਹਨ।



ਕੁੱਝ ਬੱਚੇ ਦਿਲ ਦੀ ਬਿਮਾਰੀ ਨਾਲ ਪੈਦਾ ਹੁੰਦੇ ਹਨ, ਜਿਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ।



ਇਸ ਤੋਂ ਇਲਾਵਾ ਰੁਝੇਵਿਆਂ ਭਰੀ ਜ਼ਿੰਦਗੀ 'ਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਖਰਾਬ ਲਿਪਿਡ ਪ੍ਰੋਫਾਈਲ ਅਤੇ ਵਧੇ ਹੋਏ ਭਾਰ ਅਤੇ ਕੋਲੈਸਟ੍ਰੋਲ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ



ਇਹ ਨੌਜਵਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ।



ਜੇਕਰ ਤੁਹਾਡੀ ਉਮਰ 30 ਸਾਲ ਤੋਂ ਘੱਟ ਹੈ ਅਤੇ ਤੁਹਾਨੂੰ ਛਾਤੀ ਵਿੱਚ ਦਰਦ ਹੋ ਰਿਹਾ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਿਸੇ ਮਾਹਿਰ ਨੂੰ ਮਿਲਣ ਦੀ ਲੋੜ ਹੈ।



ਇਸ ਤੋਂ ਇਲਾਵਾ ਸਾਨੂੰ ਆਪਣੀ ਰੁਟੀਨ ਲਾਈਫ ਵਿਚ ਕੁੱਝ ਬਦਲਾਅ ਕਰਨ ਦੀ ਲੋੜ ਹੈ



ਸਾਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਪਵੇਗੀ



ਖਾਸ ਕਰਕੇ ਜੇਕਰ ਬੱਚਿਆਂ 'ਚ ਇਸ ਬਿਮਾਰੀ ਦਾ ਥੋੜ੍ਹਾ ਜਿਹਾ ਵੀ ਖਤਰਾ ਹੈ ਤਾਂ ਉਨ੍ਹਾਂ ਨੂੰ ਸਿਹਤਮੰਦ ਖੁਰਾਕ ਦਿਓ ਤੇ ਸਰੀਰਕ ਗਤੀਵਿਧੀਆਂ ਉੱਤੇ ਧਿਆਨ ਰੱਖੋ।