ਸਰਦੀਆਂ ਵਿੱਚ ਵਾਲਾਂ ਦੀ ਸਹੀ ਦੇਖਭਾਲ ਨਾ ਕਰਨ 'ਤੇ ਇਸਦਾ ਸਿੱਧਾ ਅਸਰ ਤੁਹਾਡੇ ਵਾਲਾਂ ਦੀ ਮਾਤਰਾ 'ਤੇ ਪੈਂਦਾ ਹੈ।

ਵਾਲ ਪਤਲੇ ਤੇ ਬੇਜਾਨ ਲੱਗਣ ਲੱਗਦੇ ਹਨ। ਇਹ ਸਥਿਤੀ ਹੌਲੀ-ਹੌਲੀ ਵਾਲਾਂ ਦੇ ਝੜਨ ਦਾ ਕਾਰਨ ਬਣ ਜਾਂਦੀ ਹੈ।

ਇਸ ਲਈ ਖਾਸ ਧਿਆਨ ਰੱਖਣਾ ਹੋਵੇਗਾ ਕਿ ਸਰਦੀਆਂ ਵਿੱਚ ਤੁਹਾਡੇ ਵਾਲਾਂ ਦੀ ਮਾਤਰਾ ਕਿਸ ਕਾਰਨ ਘੱਟ ਜਾਂਦੀ ਹੈ

ਜੇਕਰ ਤੁਸੀਂ ਸਰਦੀਆਂ 'ਚ ਹੇਅਰ ਕੰਡੀਸ਼ਨਰ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਪਤਲੇ ਵਾਲਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।

ਕੰਡੀਸ਼ਨਰ ਵਾਲਾਂ ਦਾ ਫਾਇਦੇ ਦੀ ਥਾਂ ਨੁਕਸਾਨ ਕਰਦਾ ਹੈ। ਇਸਦੀ ਵਰਤੋਂ ਇੱਕ ਸੀਮਾ ਵਿੱਚ ਕਰਨੀ ਚਾਹੀਦੀ ਹੈ ਤਾਂ ਹੀ ਵਾਲਾਂ ਨੂੰ ਲਾਭ ਮਿਲਦਾ ਹੈ।

ਰਦੀਆਂ ਵਿੱਚ ਹਰ ਵਾਰ ਸ਼ੈਂਪੂ ਕਰਨ ਵੇਲੇ ਕੰਡੀਸ਼ਨਰ ਦੀ ਵਰਤੋਂ ਨਾ ਕਰੋ। ਇਸ ਦੀ ਬਜਾਏ ਇਸ ਨੂੰ ਇਕ ਵਾਰ ਛੱਡ ਕੇ ਵਰਤੋਂ ਕਰੋ।

ਵਾਲਾਂ ਵਿੱਚ ਨਮੀ ਬਣਾਈ ਰੱਖਣ ਲਈ ਤੇਲ ਜ਼ਰੂਰ ਕਰੋ। ਸ਼ੈਂਪੂ ਤੋਂ ਪਹਿਲਾਂ ਵਾਲਾਂ 'ਤੇ ਤੇਲ ਲਗਾਓ, ਚੰਗੀ ਤਰ੍ਹਾਂ ਮਾਲਿਸ਼ ਕਰੋ।

ਫਿਰ ਘੱਟੋ-ਘੱਟ ਅੱਧੇ ਘੰਟੇ ਤੱਕ ਰੱਖਣ ਤੋਂ ਬਾਅਦ ਸ਼ੈਂਪੂ ਕਰੋ। ਇਸ ਨਾਲ ਵਾਲਾਂ 'ਚ ਨਮੀ ਬਣੀ ਰਹੇਗੀ ਅਤੇ ਵਾਲਾਂ ਦੀ ਮਾਤਰਾ ਵੀ ਵਧਣ ਲੱਗੇਗੀ।

ਸਰਦੀਆਂ ਦੇ ਮੌਸਮ ਵਿੱਚ ਵਾਲਾਂ ਨਾਲ ਜੁੜੀ ਦੂਜੀ ਸਭ ਤੋਂ ਆਮ ਗਲਤੀ ਹੈ ਵਾਲਾਂ ਨੂੰ ਗਰਮ ਪਾਣੀ ਨਾਲ ਧੋਣਾ।

ਗਰਮ ਪਾਣੀ ਵਾਲਾਂ ਦੀਆਂ ਜੜ੍ਹਾਂ ਨੂੰ ਪੂਰੀ ਤਰ੍ਹਾਂ ਸੁੱਕਾ ਦਿੰਦਾ ਹੈ ਅਤੇ ਇਸ ਦੀ ਗਰਮੀ ਕਾਰਨ ਵਾਲਾਂ ਦੀ ਉਪਰਲੀ ਪਰਤ ਵੀ ਖਰਾਬ ਹੋ ਜਾਂਦੀ ਹੈ।

ਸਰੀਰਕ ਤੌਰ 'ਤੇ ਸਰਗਰਮ ਰਹੋ, ਇਹ ਖੂਨ ਦੇ ਗੇੜ ਨੂੰ ਵਧਾਉਂਦਾ ਹੈ ਅਤੇ ਵਾਲਾਂ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ।