ਠੰਢ ਦਾ ਮੌਸਮ ਆਉਣ ਨਾਲ ਇਨਫੈਕਸ਼ਨ, ਜ਼ੁਕਾਮ-ਖੰਘ, ਬੁਖਾਰ ਸਮੇਤ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਇਨ੍ਹਾਂ 'ਚੋਂ ਸਭ ਤੋਂ ਖਤਰਨਾਕ ਹੈ ਹਾਰਟ ਅਟੈਕ। ਸਰਦੀਆਂ ਵਿੱਚ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ।

ਇਸ ਲਈ ਖ਼ਾਸ ਤੌਰ 'ਤੇ ਸਰਦੀਆਂ 'ਚ ਦਿਲ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਅੱਜ ਅਸੀਂ ਤੁਹਾਨੂੰ ਹਾਰਟ ਅਟੈਕ ਤੋਂ ਬਚਣ ਦੇ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਦਿਲ ਨੂੰ ਮਜ਼ਬੂਤ ​​ਬਣਾ ਸਕਦੇ ਹੋ।

ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਜਾਂ ਜੋ ਹਾਈ ਬੀਪੀ ਤੋਂ ਪੀੜਤ ਹਨ, ਉਨ੍ਹਾਂ ਨੂੰ ਸਰਦੀ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ 30 ਗੁਣਾ ਤੱਕ ਵਧਦਾ ਹੈ।

ਸਰਦੀਆਂ ਦੇ ਮੌਸਮ ਵਿੱਚ ਸਾਡੀਆਂ ਖੂਨ ਦੀਆਂ ਨਾੜੀਆਂ ਦੇ ਤੰਗ ਹੋਣ ਕਾਰਨ ਪ੍ਰੈਸ਼ਰ ਵਧ ਜਾਂਦਾ ਹੈ ਤੇ ਬਲੱਡ ਪ੍ਰੈਸ਼ਰ ਵੀ ਵਧਣ ਲੱਗਦਾ ਹੈ।

ਲੋਕਾਂ ਦੇ ਸਰੀਰ ਵਿੱਚ ਖੂਨ ਦੇ ਥੱਕੇ ਬਣਨੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਹਾਰਟ ਅਟੈਕ ਤੋਂ ਬਚਣ ਲਈ ਨਮਕ ਘੱਟ ਖਾਓ, ਖੁਰਾਕ 'ਤੇ ਕੰਟਰੋਲ ਰੱਖੋ ਅਤੇ ਫਰਾਈ ਤੇ ਮਿੱਠਾ ਖਾਣ ਤੋਂ ਪਰਹੇਜ਼ ਕਰੋ।

ਸਰਦੀਆਂ ਵਿੱਚ ਸਵੇਰੇ 6 ਤੋਂ 7 ਵਜੇ ਤਕ ਸੈਰ ਕਰਨ ਲਈ ਨਾ ਜਾਓ। ਸਵੇਰੇ 9 ਵਜੇ ਤੋਂ ਬਾਅਦ ਹੀ ਸੈਰ ਲਈ ਬਾਹਰ ਜਾਓ।

ਠੰਡੇ ਕੱਪੜਿਆਂ ਦਾ ਖਾਸ ਧਿਆਨ ਰੱਖੋ। ਸਰਦੀਆਂ ਵਿੱਚ ਆਪਣੇ ਆਪ ਨੂੰ ਢੱਕ ਕੇ ਰੱਖਣਾ ਬਹੁਤ ਜ਼ਰੂਰੀ ਹੈ।

ਬਲੱਡ ਪ੍ਰੈਸ਼ਰ ਦੀ ਨਿਯਮਤ ਜਾਂਚ ਕਰਨਾ ਜ਼ਰੂਰੀ ਹੈ। ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਹੈ।