ਸ਼ਫ਼ਰ ਕਰਦਿਆਂ ਕਈ ਵਾਰ ਆਟੋ ਜਾਂ ਕੈਬ ਡਰਾਈਵਰ ਦੀਆਂ ਹਰਕਤਾਂ ਵੀ ਪਰੇਸ਼ਾਨ ਕਰ ਦਿੰਦੀਆਂ ਹਨ।
ਅਜੋਕੇ ਸਮੇਂ ਵਿੱਚ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ਕਾਰਨ ਉਨ੍ਹ ਦੇ ਮਨਾਂ ਵਿੱਚ ਸੁਰੱਖਿਆ ਦੀ ਭਾਵਨਾ ਵੱਧ ਗਈ ਹੈ।
ਬਦਲਦੀ ਜੀਵਨ ਸ਼ੈਲੀ ਤੇ ਕੰਮ ਕਾਰਨ ਔਰਤਾਂ ਨੂੰ ਦੇਰ ਰਾਤ ਘਰ ਪਰਤਣਾ ਪੈਂਦਾ ਹੈ।
ਅਜਿਹੇ 'ਚ ਕਈ ਵਾਰ ਉਹ ਅਣਪਛਾਤੇ ਲੋਕਾਂ ਨਾਲ ਸਫਰ ਕਰਦੇ ਸਮੇਂ ਡਰ ਜਾਂਦੀਆਂ ਹਨ।
ਇਸਤੋਂ ਡਰਨ ਦੀ ਬਜਾਏ ਕੁਝ ਨੁਸਖੇ ਅਪਣਾ ਕੇ ਆਪਣੀ ਰੱਖਿਆ ਕਰਨੀ ਚਾਹੀਦੀ ਹੈ।
ਆਟੋ ਜਾਂ ਕੈਬ ਵਿੱਚ ਚੜ੍ਹਨ ਤੋਂ ਪਹਿਲਾਂ, ਆਪਣੇ ਮੋਬਾਈਲ ਫੋਨ ਨਾਲ ਵਾਹਨ ਦੀ ਨੰਬਰ ਪਲੇਟ ਦੀ ਇੱਕ ਫੋਟੋ ਲਓ।
ਆਪਣੇ ਭੈਣ-ਭਰਾ, ਪਤੀ ਜਾਂ ਦੋਸਤ ਨੂੰ ਫ਼ੋਨ ਕਰੋ ਅਤੇ ਆਪਣੇ ਘਰ ਵਾਪਸੀ ਦੇ ਸਮੇਂ ਬਾਰੇ ਦੱਸੋ।
ਜਦੋਂ ਤੁਸੀਂ ਬਾਹਰ ਜਾਂਦੇ ਹੋ, ਤਾਂ ਤੁਹਾਡਾ ਪਹਿਰਾਵਾ ਬਿਲਕੁਲ ਢੁਕਵਾਂ ਹੋਣਾ ਚਾਹੀਦਾ ਹੈ।
ਯਾਤਰਾ ਦੌਰਾਨ ਸੁਚੇਤ ਰਹੋ। ਪੁਲਿਸ ਚੌਕੀ, ਪੁਲਿਸ ਸਟੇਸ਼ਨ ਜਾਂ ਪੀਸੀਆਰ ਵੱਲ ਧਿਆਨ ਦਿਓ।