ਪਹਾੜੀ ਇਲਾਕਿਆਂ 'ਚ ਹੋਈ ਭਾਰੀ ਬਰਫ਼ਬਾਰੀ ਸੈਲਾਨੀਆਂ ਨੂੰ ਹੋਰ ਵੀ ਆਕਰਸ਼ਿਤ ਕਰਦੀ ਹੈ

ਜੰਮੂ-ਕਸ਼ਮੀਰ 'ਚ ਵੀ ਬਰਫੀਲੇ ਪਹਾੜਾਂ ਨੂੰ ਦੇਖਣ ਲਈ ਸੈਲਾਨੀ ਵੱਡੀ ਗਿਣਤੀ 'ਚ ਪਹੁੰਚ ਰਹੇ

ਗੁਲਮਰਗ 'ਚ ਬਣੇ ਅਨੋਖੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਇਗਲੂ ਕੈਫੇ ਨੂੰ ਦੇਖਣ ਲਈ ਵੀ ਸੈਲਾਨੀ ਵੱਡੀ ਗਿਣਤੀ 'ਚ ਪਹੁੰਚ ਰਹੇ

ਕੈਫੇ ਦੇ ਮਾਲਕਾਂ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਇਸ ਦਾ ਨਾਂਅ ਦਰਜ ਕਰਵਾਉਣ ਦਾ ਦਾਅਵਾ ਕੀਤਾ

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੈਫੇ ਦੁਨੀਆ ਦਾ ਸਭ ਤੋਂ ਵੱਡਾ ਇਗਲੂ ਕੈਫੇ ਹੈ

ਪੂਰੀ ਤਰ੍ਹਾਂ ਬਰਫ ਨਾਲ ਤਿਆਰ ਕੀਤਾ ਇਹ ਇਗਲੂ ਕੈਫੇ 38 ਫੁੱਟ ਉੱਚਾ ਤੇ 44 ਫੁੱਟ ਚੌੜਾ ਹੈ

ਦੁਨੀਆ ਦਾ ਸਭ ਤੋਂ ਵੱਡਾ ਇਗਲੂ ਕੈਫੇ ਹੋਣ ਦਾ ਰਿਕਾਰਡ 2016 'ਚ ਸਵਿਟਜ਼ਰਲੈਂਡ ਦੇ ਇੱਕ ਕੈਫੇ ਨੇ ਬਣਾਇਆ

ਕੈਫੇ ਦੇ ਅੰਦਰ ਮੇਜ਼ ਤੇ ਕੁਰਸੀਆਂ ਵੀ ਬਰਫ਼ ਤੋਂ ਬਣਾਈਆਂ ਗਈਆਂ

ਚਾਰੇ ਪਾਸੇ ਬਰਫ ਦੇ ਵਿਚਕਾਰ ਇਗਲੂ ਕੈਫੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ