ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਭਾਰਤ ਖਿਲਾਫ ਸਖਤ ਰੁਖ ਅਪਣਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਟਰੰਪ ਨੇ ਗੂਗਲ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਭਾਰਤ ਤੋਂ ਨੌਕਰੀਆਂ ਲਈ ਹਾਇਰਿੰਗ ਨਾ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ। ਇਹ ਕਦਮ ਭਾਰਤ-ਅਮਰੀਕਾ ਰਿਸ਼ਤਿਆਂ ਵਿੱਚ ਤਣਾਅ ਦਾ ਇਸ਼ਾਰਾ ਮੰਨਿਆ ਜਾ ਰਿਹਾ ਹੈ।

ਟਰੰਪ ਨੇ ਏਆਈ ਸੰਮੇਲਨ ਦੌਰਾਨ ਕਿਹਾ ਕਿ ਅਮਰੀਕਾ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਭਾਰਤ ਤੋਂ ਲੋਕਾਂ ਨੂੰ ਨੌਕਰੀਆਂ 'ਤੇ ਲੈ ਰਹੀਆਂ ਹਨ, ਜਦਕਿ ਉਹਨਾਂ ਨੂੰ ਅਮਰੀਕੀ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਹ ਕੰਪਨੀਆਂ ਚੀਨ ਵਿੱਚ ਫੈਕਟਰੀਆਂ ਲਾਉਂਦੀਆਂ ਹਨ ਅਤੇ ਅਮਰੀਕਾ ਦੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਚੁੱਕ ਰਹੀਆਂ ਹਨ।

ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੇ ਹਿੱਤ ਲਈ ਹੁਣ ਦੇਸੀ ਮੁਲਾਜ਼ਮਾਂ ਨੂੰ ਤਰਜੀਹ ਦੇਣੀ ਪਵੇਗੀ।

ਟਰੰਪ ਨੇ ਕਿਹਾ ਕਿ ਅਮਰੀਕਾ ਦੀਆਂ ਕੰਪਨੀਆਂ ਨੂੰ ਨੌਕਰੀਆਂ ਲਈ ਪਹਿਲਾਂ ਅਮਰੀਕੀ ਲੋਕਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਫੈਕਟਰੀਆਂ ਖੋਲ੍ਹ ਕੇ ਤੇ ਭਾਰਤ ਵਰਗੇ ਦੇਸ਼ਾਂ ਤੋਂ ਮੁਲਾਜ਼ਮ ਭਰਤੀ ਕਰਕੇ ਇਹ ਕੰਪਨੀਆਂ ਅਮਰੀਕੀ ਟੈਲੈਂਟ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ।

ਟਰੰਪ ਨੇ ਚੇਤਾਵਨੀ ਦਿੱਤੀ ਕਿ ਹੁਣ ਇਹ ਨਹੀਂ ਚੱਲੇਗਾ ਤੇ ਭਾਰਤੀਆਂ ਲਈ ਨੌਕਰੀਆਂ ਘੱਟ ਹੋ ਸਕਦੀਆਂ ਹਨ।

ਉਧਰ, ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਿਆਨ ਨਾਲ ਭਾਰਤ ਦਾ ਆਈਟੀ ਖੇਤਰ ਪ੍ਰਭਾਵਿਤ ਹੋ ਸਕਦਾ ਹੈ। ਗੂਗਲ, ਮਾਈਕ੍ਰੋਸਾਫਟ ਤੇ ਹੋਰ ਤਕਨੀਕੀ ਕੰਪਨੀਆਂ ਦੇ ਭਾਰਤ ਵਿੱਚ ਲੱਖਾਂ ਕਰਮਚਾਰੀ ਹਨ।

ਇਸ ਤੋਂ ਇਲਾਵਾ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਅਨੁਸਾਰ 2023 ਵਿੱਚ 72% ਐਚ-1ਬੀ ਵੀਜ਼ਾ ਭਾਰਤੀਆਂ ਨੂੰ ਦਿੱਤੇ ਗਏ ਸਨ, ਜੋ ਜ਼ਿਆਦਾਤਰ ਡੇਟਾ ਸਾਇੰਸ, ਏਆਈ ਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ ਸਨ।