ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਨੂੰ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।



ਰਿਪੋਰਟ ਮੁਤਾਬਕ ਹੁਣ ਟਰੰਪ 1798 ਦੇ 'ਐਲਿਅਨ ਐਨੀਮਿਜ਼ ਐਕਟ' ਨੂੰ ਦੁਬਾਰਾ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ।

ਇਸ ਕਾਨੂੰਨ ਅਧੀਨ, ਅਮਰੀਕਾ ਦਾ ਰਾਸ਼ਟਰਪਤੀ ਯੁੱਧਕਾਲ ਦੌਰਾਨ ਕਿਸੇ ਵੀ ਗੈਰ-ਅਮਰੀਕੀ ਨਾਗਰਿਕ ਨੂੰ ਦੇਸ਼ 'ਚੋਂ ਕੱਢ ਸਕਦਾ ਹੈ।

ਟਰੰਪ ਹੁਣ ਇਸ ਕਾਨੂੰਨ ਨੂੰ ਆਮ ਹਾਲਾਤਾਂ ਵਿੱਚ ਵੀ ਲਾਗੂ ਕਰਨਾ ਚਾਹੁੰਦੇ ਹਨ, ਜਿਸ ਕਾਰਨ ਹਜ਼ਾਰਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ।



ਇਹ ਕਾਨੂੰਨ ਲਾਗੂ ਹੋਣ 'ਤੇ ਅਮਰੀਕਾ ਤੇ ਦੁਨੀਆ ਭਰ 'ਚ ਹਲਚਲ ਮਚ ਸਕਦੀ ਹੈ।

ਇਹ ਕਾਨੂੰਨ ਲਾਗੂ ਹੋਣ 'ਤੇ ਅਮਰੀਕਾ ਤੇ ਦੁਨੀਆ ਭਰ 'ਚ ਹਲਚਲ ਮਚ ਸਕਦੀ ਹੈ।

1798 ਦਾ 'ਐਲਿਅਨ ਐਨੀਮਿਜ਼ ਐਕਟ' ਕਹਿੰਦਾ ਹੈ ਕਿ ਜਦ ਵੀ ਅਮਰੀਕਾ ਅਤੇ ਕਿਸੇ ਹੋਰ ਦੇਸ਼ ਵਿਚਾਲੇ ਯੁੱਧ ਹੋਵੇਗਾ, ਤਾਂ ਅਮਰੀਕਾ ਦੇ ਰਾਸ਼ਟਰਪਤੀ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਗੈਰ-ਅਮਰੀਕੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਫ਼ੈਸਲਾ ਲੈ ਸਕਦੇ ਹਨ।

ਨਿਕਾਸ਼ੀ ਦੀ ਕਾਰਵਾਈ ਦੌਰਾਨ ਇਨ੍ਹਾਂ ਲੋਕਾਂ ਨੂੰ 'ਐਲਿਅਨ ਐਨੀਮੀ' ਐਲਾਨਿਆ ਜਾ ਸਕਦਾ ਹੈ।



ਟਰੰਪ ਆਪਣੇ ਚੋਣ ਪ੍ਰਚਾਰ ਦੌਰਾਨ ਵੀ ਗੈਰਕਾਨੂੰਨੀ ਪਰਵਾਸੀਆਂ ਵਿਰੁੱਧ ਸਖਤ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ ਟਰੰਪ ਆਪਣੀ ਨਵੀਂ ਮਿਆਦ ਦੌਰਾਨ ਆਮ ਹਾਲਾਤਾਂ ਵਿੱਚ ਵੀ ਇਸ ਕਾਨੂੰਨ ਨੂੰ ਲਾਗੂ ਕਰ ਸਕਦੇ ਹਨ।



ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਹੋਰ ਦੇਸ਼ ਵਲੋਂ ਅਮਰੀਕਾ 'ਤੇ ਹਮਲਾ ਨਾ ਹੋਣ ਦੀ ਸਥਿਤੀ ਵਿੱਚ ਟਰੰਪ ਲਈ ਇਹ ਕਾਨੂੰਨ ਲਾਗੂ ਕਰਨਾ ਮੁਸ਼ਕਲ ਹੋਵੇਗਾ।