ਹੁਣ ਭਾਰਤੀ ਮੂਲ ਦੀ ਰੂਬੀ ਢੱਲਾ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ।

ਰੂਬੀ ਨੇ 22 ਜਨਵਰੀ ਨੂੰ ਜਸਟਿਨ ਟਰੂਡੋ ਦੀ ਥਾਂ ਲੈਣ ਲਈ ਅਧਿਕਾਰਤ ਤੌਰ 'ਤੇ ਆਪਣੀ ਨਾਮਜ਼ਦਗੀ ਦਾਖਲ ਕੀਤੀ।



ਜੇਕਰ ਰੂਬੀ ਢੱਲਾ ਜਸਟਿਨ ਟਰੂਡੋ ਦੀ ਜਗ੍ਹਾ ਚੁਣੀ ਜਾਂਦੀ ਹੈ, ਤਾਂ ਉਹ ਕੈਨੇਡਾ ਦੀ ਪਹਿਲੀ ਅਸ਼ਵੇਤ ਔਰਤ ਪ੍ਰਧਾਨ ਮੰਤਰੀ ਬਣ ਜਾਵੇਗੀ।

ਰੂਬੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਜੇਕਰ ਉਹ PM ਚੁਣੀ ਜਾਂਦੀ ਹੈ ਤਾਂ ਉਹ ਦੇਸ਼ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦੇਵੇਗੀ।



ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕੈਨੇਡਾ ਵਿੱਚ 500,000 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ। ਇਹ ਬਿਲਕੁਲ ਸਹੀ ਨਹੀਂ ਹੈ।

ਪ੍ਰਵਾਸੀਆਂ ਦੀ ਧੀ ਹੋਣ ਦੇ ਨਾਤੇ ਮੈਂ ਜਾਣਦੀ ਹਾਂ ਕਿ ਉਹ ਦੇਸ਼ ਦੇ ਵਿਕਾਸ ਵਿੱਚ ਕੀ ਯੋਗਦਾਨ ਪਾਉਂਦੇ ਹਨ, ਪਰ ਸਾਨੂੰ ਦੇਸ਼ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਤੇ ਮਨੁੱਖੀ ਤਸਕਰੀ ਨੂੰ ਰੋਕਣ ਦੀ ਲੋੜ ਹੈ।

ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਚੋਣਵੇਂ ਤੌਰ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਾਂਗੀ।



ਦੱਸ ਦਈਏ ਕਿ ਰੂਬੀ ਢੱਲਾ ਤਿੰਨ ਵਾਰ ਸੰਸਦ ਮੈਂਬਰ ਰਹੀ ਹੈ। ਉਹ ਕਾਰੋਬਾਰੀ ਔਰਤ ਤੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਹੈ।



ਉਸ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਮਾਡਲਿੰਗ ਵੀ ਕੀਤੀ ਹੈ।



ਜਦੋਂ ਉਹ ਸਿਰਫ਼ 10 ਸਾਲ ਦੀ ਸੀ ਤਾਂ ਉਸ ਨੇ 1984 ਵਿੱਚ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪ੍ਰੇਸ਼ਨ ਬਲੂਸਟਾਰ ਤੇ ਪੰਜਾਬ ਦੀ ਸਥਿਤੀ ਬਾਰੇ ਇੱਕ ਪੱਤਰ ਲਿਖਿਆ ਸੀ।

ਇੰਦਰਾ ਗਾਂਧੀ ਨੇ ਵੀ ਇਸ ਚਿੱਠੀ ਦਾ ਜਵਾਬ ਦਿੱਤਾ ਸੀ।

ਇੰਦਰਾ ਗਾਂਧੀ ਨੇ ਵੀ ਇਸ ਚਿੱਠੀ ਦਾ ਜਵਾਬ ਦਿੱਤਾ ਸੀ।