ਅਮਰੀਕਾ ਅਤੇ ਭਾਰਤ ਦੇ ਰਿਸ਼ਤੇ ਖਰਾਬ ਹੋ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਆਪਣਾ ਮਨਵਾਉਣ ਲਈ ਦਬਾਅ ਬਣਾ ਰਹੇ ਹਨ।

ਜਦੋਂ ਤੋਂ ਭਾਰਤ 'ਤੇ 50% ਟੈਰਿਫ ਲਗਾਈ, ਤਾਂ ਟਰੰਪ ਨੇ ਧਮਕੀ ਦਿੱਤੀ ਕਿ ਮਸਲਾ ਸੁਲਝਣ ਤੱਕ ਵਪਾਰ 'ਤੇ ਗੱਲਬਾਤ ਨਹੀਂ ਹੋਵੇਗੀ। US ਆਪਣੇ ਫਾਇਦੇ ਤੇ ਮਨਮਰਜ਼ੀ ਵਾਲਾ ਸਮਝੌਤਾ ਕਰਵਾਉਣਾ ਚਾਹੁੰਦਾ ਹੈ।

ਅਮਰੀਕਾ ਨੇ 6 ਅਗਸਤ ਨੂੰ ਭਾਰਤ 'ਤੇ 25% ਵਾਧੂ ਟੈਰਿਫ ਲਗਾਇਆ ਹੈ। ਇਸ ਨਾਲ ਭਾਰਤ ਦਾ ਕੁੱਲ ਟੈਰਿਫ 25% ਤੋਂ ਵਧ ਕੇ 50% ਹੋ ਗਿਆ ਹੈ।

ਇਹ ਵਾਧੂ ਟੈਰਿਫ 27 ਅਗਸਤ ਤੋਂ ਸ਼ੁਰੂ ਹੋਵੇਗਾ।

ਇਹ ਵਾਧੂ ਟੈਰਿਫ 27 ਅਗਸਤ ਤੋਂ ਸ਼ੁਰੂ ਹੋਵੇਗਾ।

ਟਰੰਪ ਨੇ ਟੈਰਿਫ ਵਧਾਉਣ ਦਾ ਕਾਰਨ ਰੂਸ ਤੋਂ ਤੇਲ ਖਰੀਦ ਨੂੰ ਦੱਸਿਆ ਪਰ ਅਸਲ ਵਿੱਚ ਅਮਰੀਕਾ ਦਬਾਅ ਪਾ ਕੇ ਆਪਣੇ ਹਿੱਤ ਵਿੱਚ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ।

ਭਾਰਤ ਉਪਰ ਲਾਇਆ ਟੈਰਿਫ ਦੁਨੀਆ ਭਰ ਵਿੱਚ ਸਭ ਤੋਂ ਵੱਧ ਹੈ। ਇਸ ਨਾਲ ਭਾਰਤ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗੇਗਾ।

ਅਮਰੀਕਾ ਵਪਾਰ ਪ੍ਰਤੀਨਿਧੀ (USTR) 2024 ਦੀ ਰਿਪੋਰਟ ਅਨੁਸਾਰ ਭਾਰਤ ਨੇ ਅਮਰੀਕਾ ਨੂੰ ਲਗਪਗ 7.35 ਲੱਖ ਕਰੋੜ ਰੁਪਏ ਦੇ ਸਮਾਨ ਦਾ ਨਿਰਯਾਤ ਕੀਤਾ।

50% ਟੈਰਿਫ ਨਾਲ ਅਮਰੀਕੀ ਬਾਜ਼ਾਰ ਵਿੱਚ ਭਾਰਤ ਦੇ ਉਤਪਾਦ ਮਹਿੰਗੇ ਹੋ ਜਾਣਗੇ, ਜਿਸ ਨਾਲ ਮੰਗ ਘੱਟ ਜਾਵੇਗੀ। ਅਮਰੀਕਾ ਭਾਰਤ ਤੋਂ 15% ਟੈਕਸਟਾਈਲ ਆਯਾਤ ਕਰਦਾ ਹੈ।

ਟੈਰਿਫ ਵਧਾਉਣ ਨਾਲ ਇਸ ਵਿੱਚ ਗਿਰਾਵਟ ਆ ਸਕਦੀ ਹੈ, ਜਿਸ ਨਾਲ ਭਾਰਤ ਵਿੱਚ ਟੈਕਸਟਾਈਲ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।

ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ MSME ਖੇਤਰ ਵਿੱਚ 25-30 ਲੱਖ ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਹਨ।

ਭਾਰਤ ਨੇ 2024 ਵਿੱਚ 11 ਬਿਲੀਅਨ ਡਾਲਰ (₹91 ਹਜ਼ਾਰ ਕਰੋੜ) ਦੇ ਹੀਰੇ ਤੇ ਗਹਿਣੇ ਨਿਰਯਾਤ ਕੀਤੇ। ਵੱਧ ਟੈਰਿਫ ਕਰਕੇ ਕੀਮਤ ਵਧੇਗੀ ਤੇ ਇਸ ਨਾਲ ਮੰਗ ਘਟ ਸਕਦੀ ਹੈ। ਇਸ ਨਾਲ ਛੋਟੇ ਕਾਰੋਬਾਰ ਤਬਾਹ ਹੋ ਸਕਦੇ ਹਨ।

ਇਹ ਟੈਰਿਫ ਟੈਕਸਟਾਈਲ, ਕੀਮਤੀ ਪੱਥਰ, ਇਲੈਕਟ੍ਰਾਨਿਕਸ, ਫਾਰਮਾ, ਆਟੋ ਪਾਰਟਸ ਤੇ MSME ਸੈਕਟਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਟਰੰਪ ਦੇ ਇਸ ਕਦਮ ਨਾਲ ਨਾ ਸਿਰਫ਼ ਭਾਰਤ ਦੇ ਨਿਰਯਾਤ 'ਤੇ ਅਸਰ ਪਵੇਗਾ, ਸਗੋਂ ਕਿਰਤ-ਅਧਾਰਤ ਖੇਤਰਾਂ ਵਿੱਚ ਇੱਕ ਵੱਡਾ ਰੁਜ਼ਗਾਰ ਸੰਕਟ ਵੀ ਪੈਦਾ ਹੋਵੇਗਾ।