ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੇ ਲਿਬਰਲ ਪਾਰਟੀ ਦੇ ਨੇਤਾ ਦਾ ਅਹੁਦਾ ਵੀ ਛੱਡ ਦਿੱਤਾ ਹੈ। ਟਰੂਡੋ ਤੋਂ ਇਲਾਵਾ ਕੈਨੇਡਾ ਦੇ ਵਿੱਤ ਮੰਤਰੀ ਨੇ ਵੀ ਆਪਣਾ ਅਹੁਦੇ ਤੋਂ ਅਸਤੀਫਾ ਦਿੱਤਾ। ਟਰੂਡੋ ਦੇ ਅਸਤੀਫੇ ਬਾਅਦ ਨਵੇਂ ਪ੍ਰਧਾਨ ਮੰਤਰੀ ਨੂੰ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਆਓ ਦੱਸਦੇ ਹਾਂ ਕਿ ਹੁਣ ਟਰੂਡੋ ਦੇ ਅਸਤੀਫੇ ਬਾਅਦ ਕੌਣ ਚਲਾਏਗਾ ਕੈਨੇਡਾ ਦੀ ਸਰਕਾਰ ਰਿਪੋਰਟਾਂ ਮੁਤਾਬਕ, ਅਗਲਾ ਪ੍ਰਧਾਨ ਮੰਤਰੀ ਮਿਲਣ ਤੱਕ ਟਰੂਡੋ ਹੀ ਇਸ ਅਹੁਦੇ ਉੱਤੇ ਕਾਬਜ਼ ਰਹਿਣਗੇ ਇਹ ਵੀ ਦਾਅਵਾ ਕੀਤਾ ਹੈ ਕਿ ਸੰਸਦ ਦੀ ਕਾਰਵਾਈ 24 ਮਾਰਚ ਤੱਕ ਮੁਲਤਵੀ ਕੀਤੀ ਗਈ ਹੈ ਟਰੂਡੋ ਨੇ 2015 ਵਿੱਚ ਕੰਜਰਵੇਟਿਵ ਪਾਰਟੀ ਦੀ ਸਰਕਾਰ ਜਾਣ ਬਾਅਦ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਪਿਛਲੇ ਕੁਝ ਸਮੇਂ ਤੋਂ ਟਰੂਡੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਸ਼ਾਨੇ ਉੱਤੇ ਹਨ।