ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ‘ਚ ਨਹੀਂ ਹੈ, ਪਰ ਜਦੋਂ ਤੱਕ ਉਹ ਜ਼ਿੰਦਾ ਸੀ ਖੂਬ ਸੁਰਖੀਆਂ ‘ਚ ਰਿਹਾ ਅਤੇ ਮਰਨ ਤੋਂ ਬਾਅਦ ਵੀ ਉਹ ਹਾਲੇ ਤੱਕ ਸੁਰਖੀਆਂ ਬਣਿਆ ਹੋਇਆ ਹੈ। ਇਸ ਸਾਲ ਜਿਸ ਗਾਇਕ ਦੀ ਸਭ ਤੋਂ ਵੱਧ ਚਰਚਾ ਹੋਈ, ਉਨ੍ਹਾਂ ਵਿਚੋਂ ਸਿੱਧੂ ਦਾ ਨਾਂ ਟੌਪ ‘ਤੇ ਹੈ



ਇਸ ਲਿਸਟ ‘ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਾਂ ਦੂਜੇ ਨੰਬਰ ‘ਤੇ ਹੈ। ਦਿਲਜੀਤ ਦੋਸਾਂਝ ਇਸ ਸਾਲ ਕਾਫੀ ਲਾਈਮਲਾਈਟ ‘ਚ ਰਹੇ। ਉਹ ਬੁੱਕ ਮਾਇ ਸ਼ੋਅ ਦਾ ਟੌਪ ਆਰਟਿਸਟ ਰਿਹਾ ਹੈ



ਗਿੱਪੀ ਗਰੇਵਾਲ ਉਹ ਕਲਾਕਾਰ ਹੈ, ਜੋ ਵਿਵਾਦਾਂ ਤੋਂ ਦੂਰ ਹੀ ਰਹਿੰਦਾ ਹੈ। ਫਿਰ ਵੀ ਇਸ ਸਾਲ ਸਿੰਗਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਗਿੱਪੀ ਗਰੇਵਾਲ ਇਸ ਸਾਲ ਆਪਣੀ ਫਿਲਮ ‘ਕੈਰੀ ਆਨ ਜੱਟਾ 3’ ਕਰਕੇ ਲਾਈਮਲਾਈਟ ‘ਚ ਬਣੇ ਰਹੇ।



ਇਸ ਸਾਲ ਕਾਕਾ ਵੀ ਕਈ ਕਾਰਨਾਂ ਕਰਕੇ ਲਾਈਮਲਾਈਟ ‘ਚ ਰਿਹਾ ਹੈ। ਇਸ ਸਾਲ ਕਾਕਾ ਨੇ ਕਈ ਹਿੱਟ ਗੀਤ ਇੰਡਸਟਰੀ ਦੀ ਝੋਲੀ ਪਾਏ। ਖਾਸ ਕਰਕੇ ਗਾਇਕ ਦਾ ‘ਮਿੱਟੀ ਦੇ ਟਿੱਬੇ’ ਗਾਣਾ ਕਾਫੀ ਹਿੱਟ ਰਿਹਾ ਸੀ। ਇਸ ਗੀਤ ਨੇ ਕਈ ਰਿਕਾਰਡ ਬਣਾਏ



ਇਹ ਸਾਲ ਬਿਨੂੰ ਢਿੱਲੋਂ ਲਈ ਫਿਲਮਾਂ ‘ਚ ਭਾਵੇਂ ਸਫਲਤਾ ਵਾਲਾ ਰਿਹਾ ਹੋਵੇ, ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਇਸ ਸਾਲ ਕਈ ਤੂਫਾਨ ਆਏ। ਇਸ ਸਾਲ ਕੁੱਝ ਹੀ ਮਹੀਨਿਆਂ ਦੇ ਫਰਕ ਨਾਲ ਉਨ੍ਹਾਂ ਦੇ ਮਾਪੇ ਦੁਨੀਆ ਨੂੰ ਅਲਵਿਦਾ ਆਖ ਗਏ।



ਸਾਲ 2022 ਦਾ ਜਦੋਂ ਵੀ ਜ਼ਿਕਰ ਹੋਵੇਗਾ, ਇੰਦਰਜੀਤ ਨਿੱਕੂ ਦਾ ਨਾਂ ਵੀ ਜ਼ਰੂਰ ਲਿਆ ਜਾਵੇਗਾ। ਇੰਦਰਜੀਤ ਨਿੱਕੂ ਇਸ ਸਾਲ ਅਗਸਤ ਮਹੀਨੇ ‘ਚ ਕਾਫੀ ਚਰਚਾ ‘ਚ ਰਹੇ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋਈ, ਜਿਸ ਵਿੱਚ ਉਹ ਇਕ ਬਾਬੇ ਦੇ ਦਰਬਾਰ ‘ਚ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ



ਇਸ ਸਾਲ ਜੈਜ਼ੀ ਬੀ ਕਾਫੀ ਚਰਚਾ ਦਾ ਵਿਸ਼ਾ ਰਹੇ। ਉਨ੍ਹਾਂ ਨੇ 2022 ਵਿੱਚ ਪੰਜਾਬੀ ਇੰਡਸਟਰੀ ‘ਚ 29 ਸਾਲ ਪੂਰੇ ਕਰ ਲਏ। ਇਸ ਖੁਸ਼ੀ ‘ਚ ਉਨ੍ਹਾਂ ਨੇ ਆਪਣੀ ਐਲਬਮ ‘ਬੋਰਨ ਰੈਡੀ’ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਭਾਰਤ ਵਿੱਚ ਹਾਲ ਹੀ ‘ਚ ਦੁਬਾਰਾ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ



ਪਰਮੀਸ਼ ਵਰਮਾ ਵੀ ਇਸ ਸਾਲ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਰਹੇ ਹਨ। ਹਾਲ ਹੀ ‘ਚ ਪਰਮੀਸ਼ ਵਰਮਾ ਪਿਤਾ ਬਣੇ ਸੀ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਜਨਮ ਦਿੱਤਾ ਸੀ। ਇਸ ਦੇ ਨਾਲ ਨਾਲ ਪਰਮੀਸ਼ ਸ਼ੈਰੀ ਮਾਨ ਨਾਲ ਝਗੜੇ ਨੂੰ ਲੈਕੇ ਵੀ ਕਾਫੀ ਸੁਰਖੀਆਂ ‘ਚ ਰਹੇ।



ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇਸ ਸਾਲ ਕਾਫੀ ਸੁਰਖੀਆਂ ‘ਚ ਰਹੇ। ਗਾਇਕ ਦੀਆਂ ਕਈ ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ। ਇਨ੍ਹਾਂ ਵਿੱਚੋਂ ਉਸ ਦੀ ਫਿਲਮ ‘ਓਏ ਮੱਖਣਾ’ ਦੀ ਸਭ ਤੋਂ ਜ਼ਿਆਦਾ ਚਰਚਾ ਹੋਈ। ਕਿਉਂਕਿ ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਈ।



ਰਣਜੀਤ ਬਾਵਾ ਨੂੰ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਹਾਲ ਹੀ ‘ਚ ਬਾਵਾ ਕਾਫੀ ਸੁਰਖੀਆਂ ‘ਚ ਰਿਹਾ, ਕਿਉਂਕਿ ਗਾਇਕ ਦੇ ਘਰ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ।