ਕਲੀ ਜੋਟਾ ਫਿਲਮ 'ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਹੀ ਨਹੀਂ ਬਲਕਿ ਫਿਲਮ ਆਲੋਚਕਾਂ ਤੋਂ ਵੀ ਭਰਵਾਂ ਹੁੰਗਾਰਾ ਮਿਿਲਿਆ ਸੀ।



ਇਸ ਫਿਲਮ ਨੇ ਇੰਡੀਆ 'ਚ 20 ਕਰੋੜ ਤੇ ਵਰਲਡਵਾਈਡ 20 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਦੀ ਕੁੱਲ ਕਮਾਈ 40.5 ਕਰੋੜ ਦੱਸੀ ਗਈ ਹੈ।



ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ, ਜਦਕਿ ਫਿਲਮ ਨੇ ਇੰਡੀਆ 'ਚ 3 ਕਰੋੜ, ਜਦਕਿ ਦੁਨੀਆ ਭਰ 'ਚ 4.5 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 7.5 ਕਰੋੜ ਰਹੀ ਸੀ।



ਜੋੜੀ ਫਿਲਮ 'ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨਜ਼ਰ ਆਏ ਸੀ। ਫਿਲਮ 'ਚ ਦਿਲਜੀਤ ਤੇ ਨਿੰਮੋ ਨੇ ਪਰਦੇ 'ਤੇ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਮੁੜ ਸੁਰਜੀਤ ਕੀਤਾ ਸੀ।



ਫਿਲਮ ਨੇ ਇੰਡੀਆ 'ਚ 13.45 ਕਰੋੜ ਦੀ ਕਮਾਈ ਕੀਤੀ ਸੀ, ਜਦਕਿ ਦੁਨੀਆ ਭਰ 'ਚ ਫਿਲਮ ਨੇ 34 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 47 ਕਰੋੜ ਰਹੀ ਸੀ।



ਗੋਡੇ ਗੋਡੇ ਚਾਅ (26 ਮਈ): ਫਿਲਮ ਨੇ ਇੰਡੀਆ 'ਚ 13.4, ਜਦਕਿ ਪੂਰੀ ਦੁਨੀਆ 'ਚ 9 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ 22 ਕਰੋੜ ਦੀ ਕੁੱਲ ਕਮਾਈ ਨਾਲ ਹਿੱਟ ਰਹੀ ਸੀ।



ਮੌੜ (9 ਜੂਨ): ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ। ਫਿਲਮ ਨੇ ਕੁੱਲ 10 ਕਰੋੜ ਦੀ ਕਮਾਈ ਕੀਤੀ ਸੀ।



ਕੈਰੀ ਆਨ ਜੱਟਾ ਪੰਜਾਬੀ ਸਿਨੇਮਾ ਦੀ ਉਹ ਫਿਲਮ ਬਣੀ, ਜਿਸ ਨੇ ਇੰਡਸਟਰੀ ਨੂੰ ਸਫਲਤਾ ਦੇ ਨਵੇਂ ਲੈਵਲ ਤੱਕ ਪਹੁੰਚਾਇਆ। 'ਕੈਰੀ...3' 2012 'ਚ ਆਈ 'ਕੈਰੀ ਆਨ ਜੱਟਾ' ਦਾ ਤੀਜਾ ਭਾਗ ਹੈ।



ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣੀ। ਫਿਲਮ ਦੀ ਕੁੱਲ ਕਮਾਈ 109 ਕਰੋੜ ਰੁਪਏ ਰਹੀ ਸੀ।