Dhanashree Verma Hair: ਕ੍ਰਿਕਟਰ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਆਪਣੇ ਡਾਂਸ ਮੂਵਜ਼ ਨਾਲ ਹੀ ਨਹੀਂ ਸਗੋਂ ਖੂਬਸੂਰਤੀ ਨਾਲ ਵੀ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ। ਧਨਸ਼੍ਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਧਨਸ਼੍ਰੀ ਨੇ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਧਨਸ਼੍ਰੀ ਬਲੂ ਕਲਰ ਦੀ ਡ੍ਰੈਸ ਵਿੱਚ ਵਿਖਾਈ ਦੇ ਰਹੀ ਹੈ। ਉਸਦਾ ਬੋਲਡ ਅੰਦਾਜ਼ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਕ੍ਰਿਕਟਰ ਯੁਜਵੇਂਦਰ ਚਾਹਲ ਵੀ ਪਤਨੀ ਧਨਸ਼੍ਰੀ ਵਰਮਾ ਦੀ ਖੂਬਸੂਰਤੀ ਦੇਖ ਖੁਦ ਨੂੰ ਕਮੈਂਟ ਕਰਨ ਤੋਂ ਨਹੀਂ ਰੋਕ ਸਕੇ। ਪਰ ਧਨਸ਼੍ਰੀ ਦੇ ਲੰਬੇ ਸੰਘਣੇ ਵਾਲ ਉਸ ਦੀ ਦਿੱਖ ਨੂੰ ਹੋਰ ਵੀ ਸੁੰਦਰ ਬਣਾ ਦਿੰਦੇ ਹਨ। ਯੁਜਵੇਂਦਰ ਚਾਹਲ ਨੇ ਆਪਣੀ ਪਤਨੀ ਧਨਸ਼੍ਰੀ ਦੀਆਂ ਤਸਵੀਰਾਂ ਉੱਪਰ ਕਮੈਂਟ ਕਰਦੇ ਹੋਏ ਲਿਖਿਆ, ਮੇਰਾ ਤਾਜ ਮਹਿਲ... ਕ੍ਰਿਕਟਰ ਚਾਹਲ ਦਾ ਧਨਸ਼੍ਰੀ ਲਈ ਪਿਆਰ ਦੇਖ ਪ੍ਰਸ਼ੰਸਕ ਵੀ ਕਮੈਂਟਸ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਵਿਆਹ 22 ਦਸੰਬਰ 2020 ਨੂੰ ਹੋਇਆ ਸੀ। ਧਨਸ਼੍ਰੀ ਅਕਸਰ IPL ਮੈਚਾਂ ਦੌਰਾਨ ਚਹਿਲ ਨੂੰ ਸਪੋਰਟ ਕਰਦੀ ਨਜ਼ਰ ਆਉਂਦੀ ਹੈ। ਫਿਲਹਾਲ ਚਾਹਲ ਨੇ ਕਾਊਂਟੀ ਕ੍ਰਿਕਟ ਵਿੱਚ ਆਪਣਾ ਜਲਵਾ ਦਿਖਾ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ। ਦੋਵਾਂ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ। ਇਹ ਜੋੜੀ ਅਕਸਰ ਇੱਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਫਿਲਹਾਲ ਧਨਸ਼੍ਰੀ ਸੋਸ਼ਲ ਮੀਡੀਆ ਉੱਪਰ ਆਪਣਾ ਜਲਵਾ ਦਿਖਾ ਰਹੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।