ਭਿਆਨਕ ਰੇਲ ਹਾਦਸੇ 'ਚ 10 ਮੌਤਾਂ, 73 ਜ਼ਖ਼ਮੀ
ਏਬੀਪੀ ਸਾਂਝਾ | 09 Jul 2018 05:15 PM (IST)
1
ਤਸਵੀਰਾਂ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਰਾਹਤਕਰਮੀ ਘਟਨਾ ਵਾਲੀ ਥਾਂ ਪਹੁੰਚ ਕੇ ਜ਼ਖ਼ਮੀਆਂ ਨੂੰ ਬਾਹਰ ਕੱਢ ਰਹੇ ਹਨ। ਸਾਰੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। (ਤਸਵੀਰਾਂ- ਏਪੀ)
2
ਤੁਰਕੀ ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਰਾਹਤ ਕਾਰਜ ਅਜੇ ਜਾਰੀ ਹਨ ਤੇ ਪੀੜਤਾਂ ਨੂੰ ਹਰ ਤਰੀਕੇ ਨਾਲ ਮਦਦ ਮੁਹੱਈਆ ਕਰਾਈ ਜੀ ਰਹੀ ਹੈ। ਤੁਰਕੀ ਦੇ ਰਾਸ਼ਟਰਪਤੀ ਰੇਚਪ ਤੈਯਪ ਏਰਦੋਆਨ ਨੇ ਮਾਰੇ ਲੋਕਾਂ ਪ੍ਰਤੀ ਦੁਖ਼ ਦਾ ਪ੍ਰਗਟਾਵਾ ਕੀਤਾ ਹੈ।
3
ਤੁਰਕੀ ਦੇ ਸਿਹਤ ਮੰਤਰਾਲੇ ਮੁਤਾਬਕ ਰੇਲ ਬੁਲਗਾਰੀਆ ਹੱਦ ਤੋਂ ਪਰ੍ਹੇ ਕਾਪਿਕੁਲ ਸ਼ਹਿਰ ਤੋਂ ਇਸਤਾਂਬੁਲ ਜਾ ਰਹੀ ਸੀ।
4
ਹਾਦਸਾ ਤੁਰਕੀ ਦੇ ਉੱਤਰ-ਪੱਛਮ ਰੇਲਵੇ ’ਤੇ ਹੋਇਆ। ਰੇਲ ਵਿੱਚ 362 ਯਾਤਰੀ ਸਵਾਰ ਸਨ।
5
ਬੀਤੇ ਦਿਨ ਤੁਰਕੀ ਵਿੱਚ ਇੱਕ ਰੇਲ ਹਾਦਸੇ ਵਿੱਚ 10 ਜਣਿਆਂ ਦਾ ਮੌਤ ਹੋ ਗਈ ਤੇ 73 ਜਣੇ ਜ਼ਖ਼ਮੀ ਹੋ ਗਏ। ਹਾਦਸੇ ਦੀ ਵਜ੍ਹਾ ਰੇਲ ਦਾ ਪਟੜੀ ਤੋਂ ਲਹਿਣਾ ਦੱਸਿਆ ਜਾ ਰਿਹਾ ਹੈ।