✕
  • ਹੋਮ

ਅੰਗ੍ਰੇਜ਼ੀ ਨਹੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ, ਜਾਣੋ ਕਿੰਨੇ ਲੋਕ ਬੋਲਦੇ ਕਿਹੜੀ ਭਾਸ਼ਾ?

ਏਬੀਪੀ ਸਾਂਝਾ   |  28 Mar 2018 01:35 PM (IST)
1

ਦਸਵੇਂ ਸਥਾਨ 'ਤੇ ਲਹਿੰਦੇ ਪੰਜਾਬ ਦੀ ਭਾਸ਼ਾ 'ਲਹਿੰਦਾ' ਹੈ, ਜਿਸ ਨੂੰ ਦੁਨੀਆ ਭਰ ਦੇ 119 ਮਿਲੀਅਨ ਲੋਕਾਂ ਨੇ ਬੋਲਦੇ ਹਨ।

2

ਨੌਵੇਂ ਸਥਾਨ ਜਾਪਾਨ ਦੀ ਅਧਿਰਾਕਤ ਭਾਸ਼ਾ 'ਜੈਪੇਨੀਜ਼' ਨੂੰ ਮਿਲਿਆ ਹੈ। ਇਸ ਭਾਸ਼ਾ ਨੂੰ 128 ਮਿਲੀਅਨ ਲੋਕ ਆਪਣੀ ਗੱਲਬਾਤ ਦੌਰਾਨ ਵਰਤਦੇ ਹਨ।

3

ਤੀਜੇ ਨੰਬਰ ਦਾ ਮਹਾਸ਼ਕਤੀਸ਼ਾਲੀ ਦੇਸ਼ ਰੂਸ ਦੀ ਭਾਸ਼ਾ 'ਰਸ਼ੀਅਨ' ਨੂੰ ਤਕਰੀਬਨ 154 ਮਿਲੀਅਨ ਲੋਕ ਬੋਲਦੇ ਹਨ। ਇਸ ਦਾ ਕੌਮਾਂਤਰੀ ਪੱਧਰ 'ਤੇ ਅੱਠਵਾਂ ਸਥਾਨ ਹੈ।

4

'ਪਾਰਚੁਗਲ' ਭਾਸ਼ਾ ਨੂੰ ਸੱਤਵਾਂ ਸਥਾਨ ਮਿਲਿਆ ਹੈ। ਇਸ ਭਾਸ਼ਾ ਨੂੰ 219 ਮਿਲੀਅਨ ਲੋਕਾਂ ਨੇ ਬੋਲਣ ਵਿੱਚ ਤਰਜੀਹ ਦਿੱਤੀ ਹੈ।

5

ਛੇਵੇਂ ਨੰਬਰ 'ਤੇ ਵੀ ਭਾਰਤ ਦੀ ਭਾਸ਼ਾ ਹੀ ਹੈ। ਬੰਗਾਲੀ ਨੂੰ 242 ਮਿਲੀਅਨ ਲੋਕ ਪਹਿਲੀ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ।

6

ਇਸ ਤੋਂ ਬਾਅਦ ਨੰਬਰ ਆਉਂਦਾ ਹੈ, ਭਾਰਤੀ ਭਾਸ਼ਾ ਦਾ। ਭਾਰਤ ਦੀ ਅਧਿਕਾਰਤ ਭਾਸ਼ਾ ਹਿੰਦੀ ਨੂੰ 260 ਮਿਲੀਅਨ ਲੋਕ ਬੋਲਦੇ ਹਨ। ਏਸ਼ੀਆ ਵਿੱਚੋਂ ਇਹ ਦੂਜੇ ਨੰਬਰ 'ਤੇ ਜਦਕਿ ਵਿਸ਼ਵ ਵਿੱਚੋਂ ਪੰਜਵੇਂ ਸਥਾਨ 'ਤੇ ਆਈ ਹੈ।

7

ਇਸ ਤੋਂ ਬਾਅਦ ਨੰਬਰ ਆਉਂਦਾ ਹੈ 'ਅਰਬੀ' ਭਾਸ਼ਾ ਦਾ, ਜਿਸ ਨੂੰ 295 ਲੋਕਾਂ ਨੇ ਵਰਤਿਆ ਹੈ। ਇਸ ਲਈ ਇਹ ਚੌਥੇ ਸਥਾਨ 'ਤੇ ਹੈ।

8

ਜੇਕਰ ਵੇਖਿਆ ਜਾਵੇ ਤਾਂ 'ਅੰਗ੍ਰੇਜ਼ੀ' ਭਾਸ਼ਾ ਇੱਕ-ਦੂਜੇ ਤੇ ਕੌਮਾਂਤਰੀ ਪੱਧਰ 'ਤੇ ਬੋਲੀ ਜਾਂਦੀ ਹੈ, ਪਰ ਇਸ ਨੂੰ 372 ਮਿਲੀਅਨ ਲੋਕਾਂ ਨੇ ਬੋਲਿਆ ਹੈ। ਇਸ ਲਈ ਇਹ ਤੀਜੇ ਨੰਬਰ 'ਤੇ ਹੈ। ਅੰਗ੍ਰੇਜ਼ੀ ਨੂੰ ਬ੍ਰਿਟੇਨ ਨੇ ਆਪਣੀ ਅਧਿਕਾਰਤ ਭਾਸ਼ਾ ਬਣਾਇਆ ਹੋਇਆ ਹੈ।

9

ਉੱਥੇ ਦੂਜੇ ਨੰਬਰ 'ਤੇ 'ਸਪੈਨਿਸ਼' ਹੈ, ਜਿਸ ਨੂੰ ਤਕਰੀਬਨ 437 ਮਿਲੀਅਨ ਲੋਕਾਂ ਨੇ ਭਾਸ਼ਾ ਦੇ ਰੂਪ ਵਿੱਚ ਇਸਤੇਮਾਲ ਕੀਤਾ ਹੈ। ਸਪੇਨ ਦੀ ਅਧਿਕਾਰਤ ਭਾਸ਼ਾ ਸਪੈਨਿਸ਼ ਹੈ।

10

ਇਸ ਲੜੀ ਵਿੱਚ ਦੁਨੀਆ ਸਭ ਤੋਂ ਪਹਿਲਾਂ ਚੀਨ ਦੀ ਅਧਿਕਾਰਕ ਭਾਸ਼ਾ 'ਚਾਈਨੀਜ਼' ਹੈ। ਇਸ ਨੂੰ ਪੂਰੀ ਦੁਨੀਆ ਵਿੱਚ 1,284 ਮਿਲੀਅਨ ਲੋਕਾਂ ਨੇ ਬੋਲਿਆ ਹੈ।

11

ਹਾਲ ਹੀ ਵਿੱਚ ਵਰਲਡ ਇਕੋਨਾਮਿਕ ਫੋਰਮ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਲ 2017 ਵਿੱਚ ਦੁਨੀਆ ਭਰ ਵਿੱਚ ਕੋਈ ਭਾਸ਼ਾ ਕਿੰਨੇ ਵਾਰ ਬੋਲੀ ਗਈ ਹੈ। ਇਹ ਸਿਰਫ਼ ਆਪਣੇ ਦੇਸ਼ ਤਕ ਸੀਮਤ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਵਰਤੀ ਗਈ ਹੈ।

  • ਹੋਮ
  • ਵਿਸ਼ਵ
  • ਅੰਗ੍ਰੇਜ਼ੀ ਨਹੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ, ਜਾਣੋ ਕਿੰਨੇ ਲੋਕ ਬੋਲਦੇ ਕਿਹੜੀ ਭਾਸ਼ਾ?
About us | Advertisement| Privacy policy
© Copyright@2025.ABP Network Private Limited. All rights reserved.