102 ਸਾਲਾ ਮਹਿਲਾ ਨੇ 14,000 ਫੁੱਟ 'ਤੇ ਉੱਡ ਰਹੇ ਜਹਾਜ਼ ਤੋਂ ਮਾਰੀ ਛਾਲ
ਆਈਰੀਨ ਨੇ ਸਕਾਈਡਾਈਵਿੰਗ ਨਾਲ ਨਿਉਜਰਸੀ ‘ਚ ਰਹਿਣ ਵਾਲੇ ਮੇਅਰ ਕੇਨੇਥ ਦਾ ਰਿਕਾਰਡ ਤੋੜਿਆ ਹੈ। ਉਹ ਮੇਅਰ ਤੋਂ 21 ਦਿਨ ਵੱਡੀ ਹੈ।
102 ਸਾਲ ਦੀ ਉਮਰ ‘ਚ ਵੀ ਆਈਰੀਨ ਆਪਣੇ ਸਾਰੇ ਕੰਮ ਆਪ ਹੀ ਕਰਦੀ ਹੈ। ਇੰਨਾ ਹੀ ਨਹੀਂ ਉਹ ਆਪਣੀ ਕਾਰ ਵੀ ਆਪ ਹੀ ਚਲਾਉਂਦੀ ਹੈ।
ਇਸੇ ਬਿਮਾਰੀ ਨਾਲ 67 ਸਾਲ ਦੀ ਉਮਰ ‘ਚ ਉਸ ਦੀ ਧੀ ਦੀ ਮੌਤ ਹੋ ਗਈ ਸੀ। 2016 ‘ਚ ਸਕਾਈਡਾਈਵਿੰਗ ਨਾਲ ਉਸ ਨੇ 12 ਹਜ਼ਾਰ ਡਾਲਰ ਕਰੀਬ 8.5 ਲੱਖ ਰੁਪਏ ਇਕੱਠੇ ਕੀਤੇ ਸੀ।
ਆਈਰੀਨ ਸਕਾਈਡਾਈਵਿੰਗ ਕਿਸੇ ਰਿਕਾਰਡ ਨੂੰ ਬਣਾਉਣ ਲਈ ਨਹੀਂ ਸਗੋਂ ਇਸ ਨਾਲ ਉਹ ਮੋਟਰ ਨਿਊਰਾਨ ਬੀਮਾਰੀ ਨਾਲ ਪੀੜਤਾਂ ‘ਤੇ ਰਿਸਰਚ ਲਈ ਪੈਸੇ ਇਕੱਠੇ ਕਰਨਾ ਚਾਹੁੰਦੀ ਹੈ।
ਇਸ ਦੇ ਨਾਲ ਹੀ ਆਈਰੀਨ ਨੇ ਦਾਅਵਾ ਕੀਤਾ ਹੈ ਕਿ ਇਹ ਉਸ ਦੀ ਆਖਰੀ ਛਾਲ ਨਹੀਂ ਸੀ। ਹੁਣ ਉਹ 105 ਸਾਲ ਦੀ ਹੋ ਕੇ ਵੀ ਸਕਾਈਡਾਈਵਿੰਗ ਕਰੇਗੀ।
ਆਈਰੀਨ ਨੇ ਪਹਿਲੀ ਵਾਰ ਇਹ ਕਾਰਨਾਮਾ ਆਪਣੇ 100ਵੇਂ ਜਨਮ ਦਿਨ ਮੌਕੇ ਕੀਤਾ ਸੀ। ਆਈਰੀਨ ਮੁਤਾਬਕ, ਤੀਜੀ ਵਾਰ ਸਕਾਈਡਾਈਵਿੰਗ ਲਈ ਉਹ ਨਾਰਮਲ ਸੀ ਤੇ ਉਸ ਨੂੰ ਬਿਲਕੁਲ ਡਰ ਨਹੀਂ ਲੱਗਿਆ।
ਉਸ ਨੇ ਜਹਾਜ਼ ਵਿੱਚੋਂ 14,000 ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਛਾਲ ਮਾਰਨ ਵੇਲੇ ਆਈਰੀਨ ਦੀ ਰਫਤਾਰ 220 ਕਿਲੋਮੀਟਰ ਪ੍ਰਤੀ ਘੰਟਾ ਸੀ, ਜਿਸ ਤੋਂ ਬਾਅਦ ਵੀ ਉਸ ਨੇ ਕਾਮਯਾਬ ਲੈਂਡਿੰਗ ਕੀਤੀ।
ਆਸਟ੍ਰੇਲੀਆ ਦੇ ਐਡੀਲੇਡ ‘ਚ ਰਹਿਣ ਵਾਲੀ 102 ਸਾਲ ਦੀ ਆਈਰੀਨ ਓ’ਸ਼ੀਆ ਦੁਨੀਆ ਦੀ ਸਭ ਤੋਂ ਵਧੇਰੇ ਉਮਰ ਦੀ ਸਕਾਈਡਾਈਵਰ ਬਣ ਗਈ ਹੈ।