9 ਦਿਨਾਂ ਬਾਅਦ ਸੁਰੱਖਿਅਤ ਲੱਭੇ ਗੁਫ਼ਾ ’ਚ ਫਸੇ 12 ਮੁੰਡੇ ਤੇ ਕੋਚ
ਬਚਾਅਕਾਰਾਂ ਨੇ ਗੁਫ਼ਾ ਅੰਦਰ ਦਾਖ਼ਲ ਹੋਣ ਵਾਲੇ ਪ੍ਰਵੇਸ਼ ਦੁਆਰ ਕੋਲ ਸਾਈਕਲ, ਫੁੱਟਬਾਲ ਜੁੱਤੀਆਂ ਤੇ ਬੈਕਪੈਕਸ ਪਏ ਵੇਖੇ ਸੀ।
Download ABP Live App and Watch All Latest Videos
View In Appਜਦੋਂ ਗੋਤਾਖੋਰਾਂ ਨੇ ਮੁੰਡਿਆਂ ਨੂੰ ਗੁਫ਼ਾ ਅੰਦਰੋਂ ਲੱਭਿਆ ਤਾਂ ਮੁੰਡਿਆਂ ਨੇ ਪਹਿਲੇ ਸ਼ਬਦੇ ਕਹੇ ਕਿ ਸਾਨੂੰ ਬਹੁਤ ਭੁੱਖ ਲੱਗੀ ਹੈ।
ਜ਼ਿਕਰਯੋਗ ਹੈ ਕਿ ਫੁੱਟਬਾਲ ਟੀਮ ਵਾਈਲਡ ਬੋਰ 23 ਜੂਨ ਨੂੰ ਗੁਫ਼ਾ ਅੰਦਰ ਗਈ ਸੀ ਤੇ ਭਾਰੀ ਬਾਰਸ਼ ਕਰਕੇ ਗੁਫਾ ਅੰਦਰ ਜਾਣ ਵਾਲੇ ਰਸਤੇ ਵਿੱਚ ਪਾਣੀ ਭਰ ਜਾਣ ਕਰਕੇ ਬਾਹਰ ਤੋਂ ਸੰਪਰਕ ਟੁੱਟ ਗਿਆ ਸੀ, ਜਿਸ ਕਰਕੇ ਉਹ ਗੁਫ਼ਾ ਅੰਦਰ ਫਸ ਗਏ ਸੀ।
10 ਕਿਲੋਮੀਟਰ ਲੰਮੀ ਥਾਮ ਲੁਆਂਗ ਗੁਫਾ ਥਾਈਲੈਂਡ ਦੀ ਸਭ ਤੋਂ ਲੰਮੀ ਗੁਫਾ ਹੈ ਜਿਸ ਨੂੰ ਨੇਵੀਗੇਟ ਕਰਨਾ ਬਹੁਤ ਮੁਸ਼ਕਲ ਮੰਨਿਆ ਜਾਂਦਾ ਹੈ।
ਇਨ੍ਹਾਂ ਮੁੰਡਿਆਂ ਦੀ ਉਮਰ 11 ਤੋਂ 16 ਸਾਲ ਵਿਚਾਲੇ ਹੈ ਜੋ ਪਿਛਲੇ ਸ਼ਨੀਵਾਰ ਆਪਣੇ 25 ਸਾਲਾਂ ਦੇ ਕੋਚ ਨਾਲ ਗੁਫ਼ਾ ਅੰਦਰ ਫਸ ਗਏ ਸੀ।
ਤਸਵੀਰਾਂ- ਗੂਗਲ
ਵੇਖੋ ਹੋਰ ਤਸਵੀਰਾਂ।
ਜਾਣਕਾਰੀ ਮੁਤਾਬਕ ਵਿਦੇਸ਼ੀ ਮਾਹਿਰਾਂ ਸਣੇ ਕਈ ਗੋਤਾਖੋਰਾਂ ਨੂੰ ਸੈਂਕੜੇ ਆਕਸੀਜਨ ਟੈਂਕਾਂ ਨਾਲ ਗੁਫਾ ਅੰਦਰ ਭੇਜਿਆ ਗਿਆ ਹੈ ਜੇ ਗੁਫਾ ਦੇ ਅੰਦਰ ਹੀ ਬੇਸ ਕੈਂਪ ਸਥਾਪਿਤ ਕਰਨਗੇ।
ਇਸ ਦੇ ਬਾਹਰ ਸਾਈਨ ਬੋਰਡ ਵੀ ਲੱਗਾ ਹੋਇਆ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਛ ਗੁਫ਼ਾ ਦੇ ਅੰਦਰ ਜਾਣਾ ਮਨ੍ਹਾ ਹੈ।
ਇਸ ਦੇ ਨਾਲ ਮੁੰਡਿਆਂ ਦੇ ਹੱਥਾਂ ਤੇ ਪੈਰਾਂ ਦੇ ਨਿਸ਼ਾਨਾਂ ਤੋਂ ਵੀ ਉਨ੍ਹਾਂ ਦੇ ਅੰਦਰ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ।
ਦੇਸ਼ ਦੇ ਲੋਕਾਂ ਨੂੰ ਮੁੰਡਿਆਂ ਦੀ ਸਲਾਮਤੀ ਲਈ ਦੁਆ ਕਰਨ ਲਈ ਕਿਹਾ ਗਿਆ ਹੈ।
ਗੁਫਾ ਅੰਦਰ ਫਸੇ‘ਵਾਈਲਡ ਬੋਰ’ ਫੁੱਟਬਾਲ ਟੀਮ ਦੇ ਮੁੰਡਿਆਂ ਦੇ ਰਿਸ਼ਤੇਦਾਰ ਕਈ ਦਿਨਾਂ ਤੋਂ ਗੁਫ਼ਾ ਦੇ ਬਾਹਰ ਆਪਣੇ ਬੱਚਿਆਂ ਦੀ ਖ਼ਬਰ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਕਿਹਾ ਨਹੀਂ ਕਿਹਾ ਜਾ ਸਕਦਾ ਕਿ ਉਹ ਕੁਝ ਖਾ ਪਾਉਣਗੇ ਕਿਉਂਕਿ ਉਨ੍ਹਾਂ ਇੰਨੇ ਦਿਨਾਂ ਤੋਂ ਕੁਝ ਨਹੀਂ ਖਾਧਾ।
ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਭੋਜਨ ਮੁਹੱਈਆ ਕਰਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਦੀ ਸਹੁਲਤ ਲਈ ਇੱਕ ਗੋਤਾਖੋਰ ਡਾਕਟਰ ਵੀ ਲਿਆਂਦਾ ਜਾਏਗਾ।
ਪਿਛਲੇ ਸੋਮਵਾਰ ਉੱਥੋਂ ਦੇ ਰਾਜਪਾਲ ਚਿਆਂਗ ਰਾਏ ਨੇ ਮੁੰਡਿਆਂ ਦੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਉਹ ਗੁਫ਼ਾ ਵਿੱਚ ਫਸੇ ਮੁੰਡਿਆਂ ਦੇ ਬਚਾਅ ਲਈ ਹਰ ਸੰਭਵ ਯਤਨ ਕਰਨਗੇ।
ਉੱਤਰੀ ਥਾਈਲੈਂਡ ਵਿੱਚ ਥਾਮ ਲੁਆਂਗ ਗੁਫ਼ਾ ਵਿੱਚ ਭਾਰੀ ਮੀਂਹ ਬਾਅਦ ਪਾਣੀ ਭਰ ਗਿਆ ਸੀ, ਜਿਸ ਕਰਕੇ ਚੈਂਬਰਾਂ ਤਕ ਪਹੁੰਚਿਆ ਨਹੀਂ ਸੀ ਜਾ ਰਿਹਾ।
ਗੁਫਾ ਅੰਦਰ ਫਸਣ ਤੋਂ ਬਾਅਦ ਇਨ੍ਹਾਂ ਨਾ ਕੋਈ ਸੰਪਰਕ ਨਹੀਂ ਹੋ ਰਿਹਾ ਸੀ।
ਨੌਂ ਦਿਨਾਂ ਤੋਂ ਪਾਣੀ ਨਾਲ ਭਰੀ ਥਾਈ ਗੁਫ਼ਾ ਵਿੱਚ ਫਸੇ 12 ਮੁੰਡੇ ਤੇ ਉਨ੍ਹਾਂ ਦੇ ਫੁੱਟਬਾਲ ਕੋਚ ਨੂੰ ਸੋਮਵਾਰ ਦੇਰ ਰਾਤ ਗੋਤਾਖੋਰਾਂ ਨੇ ਬਚਾਅ ਕਾਰਜਾਂ ਤਹਿਤ ਸੁਰੱਖਿਅਤ ਲੱਭ ਲਿਆ।
- - - - - - - - - Advertisement - - - - - - - - -