ਹੱਜ ਯਾਤਰੀਆਂ ਲਈ ਪੁਖਤਾ ਇੰਤਜ਼ਾਮ, ਮੀਨਾ 'ਚ ਪਹਿਲੇ ਦਿਨ ਪਹੁੰਚੇ 20 ਲੱਖ ਯਾਤਰੀ
ਇਸ ਸਾਲ ਮਾਰਚ ਵਿਚ ਸੁਪਰੀਮ ਕੋਰਟ ਨੇ 70 ਜਾਂ ਇਸ ਤੋਂ ਵੱਧ ਉਮਰ ਦੇ ਹੱਜ ਯਾਤਰੀਆਂ ਲਈ ਵਿਸ਼ੇਸ਼ ਕੋਟਾ ਨਿਰਧਾਰਿਤ ਕਰਨ ਤੇ ਪੰਜ ਜਾਂ ਇਸ ਤੋਂ ਵੱਧ ਵਾਰ ਹੱਜ ਯਾਤਰਾ ਲਈ ਬਿਨੈ ਕਰ ਚੁੱਕੇ 65 ਜਾਂ 69 ਸਾਲਾਂ ਦੇ ਲੋਕਾਂ ਨੂੰ ਪਹਿਲ ਦੇਣ ਦੇ ਨਿਰਦੇਸ਼ ਦਿੱਤੇ ਸਨ।
ਇਹ ਪਹਿਲੀ ਵਾਰ ਹੋਇਆ ਕਿ ਭਾਰਤ ਤੋਂ 1,308 ਮਹਿਲਾਵਾਂ ਇਕੱਲੀਆਂ ਹੱਜ ਯਾਤਰਾ 'ਤੇ ਗਈਆਂ। ਮਹਿਲਾਵਾਂ ਦੀ ਸਹਾਇਤਾ ਕਰਨ ਲਈ ਹੱਜ ਪ੍ਰਬੰਧਕ, ਸਹਾਇਕ ਹੱਜ ਅਧਿਕਾਰੀ, ਹੱਜ ਸਹਾਇਕ ਤੇ ਸਿਹਤ ਕਰਮੀਆਂ ਸਮੇਤ ਕੁੱਲ 98 ਮਹਿਲਾ ਕਰਮੀ ਤਾਇਨਾਤ ਹਨ।
ਘੱਟ ਗਿਣਤੀਆਂ ਨਾਲ ਸਬੰਧਤ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤ ਤੋਂ 1,75,025 ਮੁਸਲਮਾਨ ਹੱਜ ਲਈ ਜਾ ਰਹੇ ਹਨ। ਮੰਤਰੀ ਨੇ ਕਿਹਾ ਕਿ ਹੱਜ ਯਾਤਰੀਆਂ ਨੂੰ ਪਹਿਲੀ ਵਾਰ ਜਹਾਜ਼ 'ਚ ਚੜ੍ਹਨ ਦਾ ਵਿਕਲਪ ਦਿੱਤਾ ਗਿਆ ਜਿਸਦੀ ਕਾਫੀ ਚੰਗੀ ਪ੍ਰਤੀਕਿਰਿਆ ਮਿਲੀ।
ਸਾਲ 2018 ਦੀ ਸ਼ੁਰੂਆਤ 'ਚ ਹੱਜ ਸਬਸਿਡੀ ਸਮਾਪਤ ਹੋਣ ਤੋਂ ਬਾਅਦ ਹੱਜ ਜਾਣ ਵਾਲੀਆਂ ਮਹਿਲਾਵਾਂ ਦੀ ਗਿਣਤੀ 47 ਫੀਸਦੀ ਦਰਜ ਕੀਤੀ ਗਈ।
ਇਕ ਵਿਅਕਤੀ ਤਿੰਨ ਘੰਟੇ ਤੱਕ ਪੈਡਸ ਦੀ ਵਰਤੋ ਕਰ ਸਕਦਾ ਹੈ। ਜਦੋਂ ਹੱਜ ਯਾਤਰੀ ਪ੍ਰਾਰਥਨਾ ਸਮੇਂ ਉੱਠਣਗੇ ਤਾਂ ਪੈਡ ਕਿਸੇ ਦੂਜੇ ਵਿਅਕਤੀ ਨੂੰ ਸੌਂਪਣ ਤੋਂ ਪਹਿਲਾਂ ਕਾਰਜਕਰਤਾ ਇਸਦੀ ਸਫਾਈ ਕਰਨਗੇ।
ਇਹ ਸੀਮਤ ਸਾਧਨਾਂ ਵਾਲੇ ਹੱਜ ਯਾਤਰੀਆਂ ਲਈ ਇਕ ਸੁਵਿਧਾ ਹੈ ਜੋ ਮੌਕੇ 'ਤੇ ਹੋਟਲ ਬੁੱਕ ਕਰਾਉਣ ਦੇ ਸਮਰੱਥ ਨਹੀਂ ਪਰ ਹੱਜ ਦੌਰਾਨ ਉਨਾਂ ਨੂੰ ਤੁਰੰਤ ਆਰਾਮ ਦੀ ਲੋੜ ਹੁੰਦੀ ਹੈ।
ਪੈਡਸ 'ਚ ਹੱਜ ਯਾਤਰੀ ਆਪਣੇ ਕੱਪੜੇ ਬਦਲ ਸਕਦੇ ਹਨ, ਨਹਾ ਸਕਦੇ ਹਨ ਤੇ ਆਪਣਾ ਸਮਾਨ ਤੇ ਕੀਮਤੀ ਚੀਜ਼ਾਂ ਰੱਖ ਸਕਦੇ ਹਨ।
ਰਿਪੋਰਟ ਮੁਤਾਬਕ ਮੁਫਤ ਸਲੀਪਿੰਗ ਪੈਡਸ ਪਵਿੱਤਰ ਸ਼ਹਿਰ ਮੱਕਾ ਦੇ ਨੇੜੇ ਪੱਛਮੀ ਸ਼ਹਿਰ ਮੀਨਾ 'ਚ ਹੋਣਗੇ। ਹਰ ਪੈਡ ਦੀ ਲੰਬਾਈ ਤਿੰਨ ਮੀਟਰ ਤੋਂ ਘੱਟ ਤੇ ਉੱਚਾਈ ਇਕ ਮੀਟਰ ਤੋਂ ਜ਼ਿਆਦਾ ਹੈ।
ਹਾਜੀ ਤੇ ਮੁਤਾਮੇਰ ਗਿਫਟ ਚੈਰੀਟੇਬਲ ਐਸੋਸੀਏਸ਼ਨ ਨੇ ਕਿਹਾ ਕਿ ਹੱਜ ਯਾਤਰੀਆਂ ਨੂੰ ਆਗਾਮੀ 6 ਦਿਨਾਂ ਲਈ ਮੁਫਤ 'ਚ ਸਾਉਣ ਲਈ 18 ਤੋਂ 24 ਮਾਡਰਨ ਹੋਟਲ ਕੈਪਸੂਲ ਪੇਸ਼ ਕੀਤੇ ਜਾਣਗੇ।
ਸਾਊਦੀ ਅਰਬ 'ਚ ਇਸ ਸਾਲ ਹੱਜ ਲਈ ਮੁਫਤ ਸਲੀਪਿੰਗ ਪੈਡਸ ਦੀ ਸ਼ੁਰੂਆਤ ਵੀ ਕਰੇਗਾ।
ਬਾਰਸ਼ ਦੌਰਾਨ ਲਗਪਗ 20 ਲੱਖ ਹੱਜ ਯਾਤਰੀ ਮੀਨਾ 'ਚ ਲਾਏ ਗਏ ਰਾਹਤ ਕੈਂਪਾਂ 'ਚ ਠਹਿਰੇ ਹੋਏ ਹਨ।
ਅਲ ਅਕਬਰੀਆ ਮੁਤਾਬਕ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੱਕਾ, ਮੀਨਾ ਤੇ ਅਰਾਫਾਤ 'ਚ ਮੌਸਮ ਰਾਤ ਭਰ ਅਸਥਿਰ ਰਹੇਗਾ।
ਸਾਊਦੀ ਅਰਬ ਦੇ ਮੌਸਮ ਵਿਭਾਗ ਨੇ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਵਜ੍ਹਾ ਨਾਲ ਮੱਕਾ 'ਚ ਹੜ੍ਹਾਂ ਦੀ ਸੰਭਾਵਨਾ ਜਤਾਈ ਹੈ।
ਇਸ ਦੇ ਨਾਲ ਹੀ 5,000 ਬਿਸਤਰੇ, 180 ਐਂਬੂਲੈਂਸ ਤੇ 100 ਵਾਹਨਾਂ ਦਾ ਬੰਦੋਬਸਤ ਕੀਤਾ ਹੈ ਜੋ ਮੋਬਾਈਲ ਮੈਡੀਕਲ ਯੂਨਿਟ 'ਚ ਤਬਦੀਲ ਹੋਣ ਦੇ ਸਮਰੱਥ ਹਨ।
ਇਸ ਦਰਮਿਆਨ ਸਾਊਦੀ ਸਿਹਤ ਮੰਤਰਾਲੇ ਨੇ ਹੱਜ ਯਾਤਰੀਆਂ ਦੀ ਸੁਵਿਧਾ ਲਈ ਸਾਰੇ ਸਥਾਨਾਂ 'ਤੇ 25 ਹਸਪਤਾਲਾਂ ਤੇ 155 ਸਿਹਤ ਕੇਂਦਰਾਂ ਦੀ ਵਿਵਸਥਾ ਕੀਤੀ ਹੈ।
ਹੱਜ ਯਾਤਰੀਆਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਇਸ ਤੋਂ ਬਾਅਦ ਅੱਜ ਹੱਜ ਯਾਤਰੀ ਆਰਾਫਾਤ ਲਈ ਮੀਨਾ ਤੋਂ ਰਵਾਨਾ ਹੋਏ।
ਰਿਪੋਰਟ ਮੁਤਾਬਕ ਪਵਿੱਤਰ ਇਸਲਾਮਿਕ ਸ਼ਹਿਰ ਮੱਕਾ ਕੋਲ ਸਥਿਤ ਮੀਨਾ 'ਚ ਹੱਜ ਦੇ ਪਹਿਲੇ ਦਿਨ ਲਈ 20 ਲੱਖ ਤੋਂ ਵੱਧ ਯਾਤਰੀ ਰੁਕੇ।
ਸਾਊਦੀ ਅਰਬ 'ਚ ਮੱਕਾ ਕੋਲ ਮੀਨਾ 'ਚ ਐਤਵਾਰ ਨੂੰ ਰਸਮਾਂ ਮੁਤਾਬਕ ਹੱਜ ਯਾਤਰਾ ਸ਼ੁਰੂ ਹੋ ਗਈ ਹੈ।