ਸਮੁੰਦਰ 'ਚੋਂ ਮਿਲੀਆਂ 26 ਨੌਜਵਾਨ ਕੁੜੀਆਂ ਦੀਆਂ ਲਾਸ਼ਾਂ
ਏਬੀਪੀ ਸਾਂਝਾ | 08 Nov 2017 09:34 AM (IST)
1
ਇਟਲੀ ਦੀ ਪੁਲਿਸ ਨੇ ਦੱਸਿਆ ਕਿ ਇਹ ਕੁੜੀਆਂ ਸਪੇਨ ਦੇ ਇਕ ਜਹਾਜ਼ ਰਾਹੀਂ ਜਾ ਰਹੀਆਂ ਸਨ ਤੇ ਰਸਤੇ ਵਿਚ ਇਨ੍ਹਾਂ ਨੂੰ ਰਬੜ ਦੀਆਂ ਕਿਸ਼ਤੀਆਂ ਰਾਹੀਂ ਵੱਖ-ਵੱਖ ਥਾਵਾਂ 'ਤੇ ਉਤਾਰ ਦਿੱਤਾ ਗਿਆ।
2
ਇਸ ਸਾਲ ਵਿਚ ਹੁਣ ਤਕ 2,839 ਸ਼ਰਨਾਰਥੀਆਂ ਦੀ ਕੇਂਦਰੀ ਭੂਮੱਧਸਾਗਰ ਦੇ ਰਸਤੇ ਯੂਰਪ ਜਾਂਦਿਆਂ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ।
3
ਰੋਮ : ਭੂਮੱਧ ਸਾਗਰ ਵਿਚ 26 ਕੁੜੀਆਂ ਦੀਆਂ ਲਾਸ਼ਾਂ ਮਿਲਣ ਪਿੱਛੋਂ ਇਟਲੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਕੁੜੀਆਂ ਦੀ ਉਮਰ 14 ਤੋਂ 18 ਸਾਲ ਦਰਮਿਆਨ ਸੀ ਤੇ ਇਹ ਨਾਈਜਰ ਜਾਂ ਨਾਈਜੀਰੀਆ ਦੀਆਂ ਸ਼ਰਨਾਰਥੀ ਜਾਪਦੀਆਂ ਹਨ।
4
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲੀਬੀਆ ਤੋਂ ਯੂਰਪ ਜਾ ਰਹੀਆਂ ਸਨ।
5
ਪੁਲਿਸ ਨੇ ਇਸ ਸਬੰਧੀ ਦੋ ਆਦਮੀਆਂ ਨੂੰ ਮਨੁੱਖੀ ਸਮੱਗਲਿੰਗ ਦੇ ਦੋਸ਼ 'ਚ ਗਿਫ਼ਤਾਰ ਕੀਤਾ ਹੈ ਜੋ ਮਿਸਰ ਤੇ ਲੀਬੀਆ ਦੇ ਹਨ।