ਵੀਅਤਨਾਮ ਵਿੱਚ ਤੂਫਾਨ ਨਾਲ ਮੌਤਾਂ ਦੀ ਗਿਣਤੀ 49 ਹੋਈ
ਦਾਨਾਂਗ ਵਿਚ 10 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਹੋਰ ਏ ਪੀ ਸੀ ਸਹਿਯੋਗੀਆਂ ਨਾਲ ਬੈਠਕ ਕਰਨਗੇ।
ਚੱਕਰਵਾਤੀ ਤੂਫਾਨ ਨਾਲ 80,000 ਮਕਾਨ ਤਬਾਹ ਹੋ ਗਏ ਤੇ ਰੁੱਖ ਅਤੇ ਬਿਜਲੀ ਦੇ ਖੰਭੇ ਉੱਖੜ ਗਏ। ਸੜਕਾਂ ਉੱਤੇ ਹੜ੍ਹ ਦੇ ਹਾਲਾਤ ਹੋ ਗਏ ਹਨ। ਕਈ ਰਾਜਾਂ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਾਨਾਂਗ ਪ੍ਰਸ਼ਾਸਨ ਨੇ ਤੂਫਾਨ ਅਤੇ ਮੀਂਹ ਮਗਰੋਂ ਫੌਜੀਆਂ ਅਤੇ ਸਥਾਨਕ ਲੋਕਾਂ ਨੂੰ ਸਫਾਈ ਦੇ ਕੰਮ ਵਿਚ ਲਾਇਆ ਹੋਇਆ ਹੈ। ਇੱਥੇ ਮੀਂਹ ਜਾਰੀ ਹੈ, ਪਰ ਆਯੋਜਕਾਂ ਦਾ ਕਹਿਣਾ ਹੈ ਕਿ ਇਸ ਨਾਲ ਬੈਠਕ ਦੇ ਤੈਅ ਕਾਰਜਕ੍ਰਮ ਪ੍ਰਭਾਵਤ ਨਹੀਂ ਹੋਣਗੇ।
ਵੀਅਤਨਾਮ ਦੀ ਸੰਕਟ ਰੋਕੂ ਅਤੇ ਪ੍ਰਬੰਧ ਕਮੇਟੀ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਨਾਲ ਹੁਣ ਤੱਕ 49 ਲੋਕ ਮਾਰੇ ਗਏ ਅਤੇ 27 ਲੋਕ ਲਾਪਤਾ ਹਨ। ਕਮੇਟੀ ਨੇ ਦੱਸਿਆ ਕਿ ਤੂਫਾਨ ਕਾਰਨ ਸਭ ਤੋਂ ਵੱਧ ਮੌਤਾਂ ਨਹਾ ਤਰੰਗ ਦੇ ਨੇੜੇ ਖਾਨ ਹੋਆ ਸੂਬੇ ਵਿਚ ਹੋਈਆਂ। ਇੱਥੇ ਤੂਫਾਨ ਨਾਲ ਜ਼ਮੀਨ ਖਿਸਕੀ ਸੀ।
ਦਾਨਾਂਗ- ਦੱਖਣੀ ਅਤੇ ਮੱਧ ਵੀਅਤਨਾਮ ਵਿਚ ਭਿਆਨਕ ਚੱਕਰਵਾਤੀ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 49 ਹੋ ਗਈ ਹੈ। ਪ੍ਰਸ਼ਾਸਨ ਇੱਥੇ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (ਏ ਪੀ ਈ ਸੀ) ਦੇ ਆਯੋਜਨ ਦੀਆਂ ਤਿਆਰੀਆਂ ਕਰ ਰਿਹਾ ਹੈ।