ਕਾਰ ਬੰਬ ਧਮਾਕਾ, 75 ਮੌਤਾਂ, 140 ਜ਼ਖ਼ਮੀ
ਉਥੇ ਇਕ ਥਾਂ 'ਤੇ ਅਸ਼ਾਂਤ ਇਲਾਕਾ ਛੱਡ ਕੇ ਆਏ ਪਰਿਵਾਰ ਸ਼ਰਨ ਲਏ ਹੋਏ ਹਨ। ਇਲਾਕੇ ਵਿਚ ਮਚੀ ਹਫੜਾ ਤਫੜੀ ਦਾ ਫਾਇਦਾ ਚੁੱਕ ਕੇ ਸ਼ਰਨਾਰਥੀ ਕੈਂਪ ਦੇ ਬਾਹਰ ਇਕੱਠੇ ਹੋਏ ਲੋਕਾਂ 'ਤੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਨਾਲ ਹਮਲਾ ਕੀਤਾ ਗਿਆ। ਹਮਲੇ ਦੇ ਤਰੀਕੇ ਨੂੰ ਵੇਖ ਕੇ ਇਸ ਨੂੰ ਆਈਐੱਸ ਦਾ ਕਾਰਨਾਮਾ ਮੰਨਿਆ ਜਾ ਰਿਹਾ ਹੈ।
ਬੇਰੂਤ : ਦੋ ਦਿਨ ਪਹਿਲੇ ਅੱਤਵਾਦੀ ਜਥੇਬੰਦੀ ਆਈਐੱਸ ਦੇ ਕਬਜ਼ੇ ਤੋਂ ਮੁਕਤ ਕਰਵਾਏ ਗਏ ਸੀਰੀਆ ਦੇ ਦੀਅਰ ਅਲ-ਜ਼ੋਰ ਸ਼ਹਿਰ ਨੇੜੇ ਐਤਵਾਰ ਨੂੰ ਕਾਰ ਬੰਬ ਨਾਲ ਨਾਗਰਿਕਾਂ 'ਤੇ ਭਿਆਨਕ ਹਮਲਾ ਕੀਤਾ ਗਿਆ। ਆਤਮਘਾਤੀ ਹਮਲੇ ਵਿਚ 75 ਲੋਕ ਮਾਰੇ ਗਏ ਅਤੇ 140 ਲੋਕ ਜ਼ਖ਼ਮੀ ਹੋ ਗਏ।
ਮ੍ਰਿਤਕਾਂ 'ਚ ਵੱਡੀ ਗਿਣਤੀ ਵਿਚ ਬੱਚੇ ਸ਼ਾਮਿਲ ਹਨ। ਹਮਲੇ ਲਈ ਆਈਐੱਸ ਦੇ ਲੁੱਕੇ ਹੋਏ ਕਾਰਕੁੰਨ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ।
ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਰੀਆ ਦੀ ਸੰਸਥਾ ਦੇ ਮੁਖੀ ਰਾਮੀ ਆਬਦੇਲ ਰਹਿਮਾਨ ਮੁਤਾਬਿਕ ਹਮਲਾ ਉਸ ਥਾਂ 'ਤੇ ਹੋਇਆ ਜਿਥੇ ਸੀਰੀਆ ਦੀ ਸਰਕਾਰੀ ਫ਼ੌਜ ਅਤੇ ਅਮਰੀਕਾ ਸਮਰਥਿਤ ਸੀਰੀਅਨ ਡੈਮੋਯੇਟਿਕ ਫੋਰਸਿਸ ਵਿਚਕਾਰ ਟਕਰਾਅ ਚੱਲ ਰਿਹਾ ਹੈ।