ਚੀਨ ਨੇ ਸਮੁੰਦਰ ਵਿੱਚ ਇਹ ਕੀ ਬਣਾ ਦਿੱਤਾ, ਚਰਚਾ ਦੁਨੀਆ ਵਿੱਚ ਹੋਣ ਲੱਗੀ..
ਚੀਨੀ ਮੀਡੀਆ ਦਾ ਦਾਅਵਾ ਹੈ ਕਿ ਤਿਆਨਜਿੰਗ ਬੇੜੇ ਨੇ 2015 ਵਿੱਚ ਡੇਢ ਸਾਲ ਵਿੱਚ ਸੱਤ ਬਨਾਉਟੀ ਟਾਪੂਆਂ ਦੀ ਉਸਾਰੀ ਕੀਤੀ ਸੀ। ਤਿਆਨਜਿੰਗ ਦੀ ਤੁਲਨਾ ਵਿੱਚ ਤਿਆਨਕੁਨ 1.3 ਗੁਣਾ ਜ਼ਿਆਦਾ ਸਮਰੱਥਾ ਹੈ, ਭਾਵ ਇਹ ਇੱਕ ਸਾਲ ਵਿੱਚ 9 ਬਨਾਉਟੀ ਟਾਪੂਆਂ ਦੀ ਉਸਾਰੀ ਕਰ ਸਕਦਾ ਹੈ।
‘ਮੈਜਿਕ ਆਈਲੈਂਡ ਮੇਕਰ’ ਦੇ ਨਾਂਅ ਨਾਲ ਵਰਣਨ ਕਰਦੇ ਹੋਏ ਅਖਬਾਰ ਨੇ ਕਿਹਾ ਕਿ ਆਉਂਦੇ ਜੂਨ ਮਹੀਨੇ ਵਿੱਚ ਇਸ ਜਹਾਜ਼ ਦਾ ਪ੍ਰੀਖਣ ਪੂਰਾ ਹੋ ਜਾਵੇਗਾ।
‘ਤਿਆਨਕੁਨ ਹਾਓ’ ਨਾਂਅ ਦਾ ਇਹ ਬੇੜਾ ਇੱਕ ਘੰਟੇ ਵਿੱਚ 6000 ਕਿਊਬਿਕ ਮੀਟਰ ਭਾਵ ਤਿੰਨ ਸਵੀਮਿੰਗ ਪੂਲ ਦੇ ਬਰਾਬਰ ਖੁਦਾਈ ਕਰਨ ਦੀ ਸਮਰੱਥਾ ਰੱਖਦਾ ਹੈ। ‘ਪੀਪਲਜ਼ ਡੇਲੀ’ ਅਖਬਾਰ ਅਨੁਸਾਰ 460 ਫੁੱਟ ਲੰਬਾ ਅਤੇ 27.8 ਫੁੱਟ ਚੌੜਾ ਤਿਆਨਕੁਨ ਪਾਣੀ ਦੇ ਅੰਦਰ ਦੀਆਂ ਚੱਟਾਨਾਂ ਨੂੰ ਟੁਕੜੇ-ਟੁਕੜੇ ਕਰ ਕੇ ਰੇਤ ਤੇ ਮਿੱਟੀ ਹਟਾ ਕੇ ਬਨਾਊਟੀ ਟਾਪੂ ਦੀ ਉਸਾਰੀ ਕਰ ਸਕਦਾ ਹੈ। ਇਹ ਬੇੜਾ ਸਮੁੰਦਰ ਅੰਦਰ 115 ਫੁੱਟ ਤੱਕ ਦੀ ਡੂੰਘਾਈ ਵਿੱਚ ਖੁਦਾਈ ਕਰ ਸਕਦਾ ਹੈ।
ਪੇਈਚਿੰਗ- ਚੀਨ ਨੇ ਏਸੀਆ ਦਾ ਸਭ ਤੋਂ ਵੱਡਾ ਅਤੇ ਤਾਕਤਵਰ ਬੇੜਾ ਬਣਾਇਆ ਹੈ, ਜਿਸ ਨਾਲ ਬਨਾਉਟੀ ਟਾਪੂ ਬਣਾਏ ਜਾ ਸਕਦੇ ਹਨ, ਜਿਵੇਂ ਦੱਖਣੀ ਚੀਨ ਸਾਗਰ ਵਿੱਚ ਚੀਨ ਨੇ 2015 ਵਿੱਚ ਬਣਾਇਆ ਸੀ। ਇਸ ਬੇੜੇ ਨੂੰ ਸ਼ੁੱਕਰਵਾਰ ਨੂੰ ਪੂਰਬੀ ਜਿਆਂਗਸੂ ਦੀ ਬੰਦਰਗਾਹ ਉੱਤੇ ਲਾਂਚ ਕੀਤਾ ਗਿਆ।