ਜਬਰ ਜਨਾਹ ਪਿੱਛੋਂ ਮਾਰ ਕੇ ਖਾ ਗਿਆ ਸਾਬਕਾ ਪ੍ਰੇਮਿਕਾ ਦੇ ਸਰੀਰ ਦੇ ਟੁਕੜੇ
ਇਸਤੇਗਾਸਾ ਪੱਖ ਦਾ ਦੋਸ਼ ਸੀ ਕਿ ਜੋਸਫ ਸਤੰਬਰ 2014 'ਚ ਆਪਣੀ 46 ਸਾਲਾ ਸਾਬਕਾ ਪ੍ਰੇਮਿਕਾ ਦੇ ਘਰ 'ਚ ਜ਼ਬਰੀ ਦਾਖ਼ਲ ਹੋਇਆ ਤੇ ਫਿਰ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਜੋਸਫ ਨੇ ਸਾਬਕਾ ਪ੍ਰੇਮਿਕਾ ਨੂੰ ਤੇਜ਼ਧਾਰ ਹਥਿਆ ਨਾਲ ਮਾਰਿਆ ਤੇ ਫਿਰ ਉਸਦੇ ਸਰੀਰ ਦੇ ਹਿੱਸੇ ਖਾਧੇ।
Download ABP Live App and Watch All Latest Videos
View In Appਇੰਡੀਆਨਾ : ਅਮਰੀਕਾ ਦੇ ਇੰਡੀਆਨਾ ਸੂਬੇ 'ਚ ਆਪਣੀ ਸਾਬਕਾ ਪ੍ਰੇਮਿਕਾ ਦੀ ਹੱਤਿਆ ਕਰਨ ਤੇ ਫਿਰ ਉਸਦੇ ਸਰੀਰ ਦੇ ਅੰਗ ਖਾਣ ਦੇ ਦੋਸ਼ੀ ਸ਼ਖ਼ਸ ਨੂੰ ਇਕ ਅਦਾਲਤ ਨੇ ਸੁਣਵਾਈ ਲਈ ਮਾਨਸਿਕ ਤੌਰ 'ਤੇ ਅਸਮਰੱਥ ਕਰਾਰ ਦਿੱਤਾ ਹੈ।
ਲਾਰਕ ਕਾਉਂਟੀ ਕੋਰਟ ਦੇ ਜੱਜ ਵਿਕੀ ਕਾਰਮਾਈਕਲ ਨੇ 36 ਸਾਲਾ ਜੋਸਫ ਓਬੇਰਹਾਨਸਲੇ ਦੀ ਤਿੰਨ ਡਾਕਟਰਾਂ ਵੱਲੋਂ ਹੋਈ ਜਾਂਚ ਦੀ ਰਿਪੋਰਟ ਦੇਖਣ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ ਹੈ।
ਅਦਾਲਤ ਨੇ ਇਸ ਮਾਮਲੇ 'ਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੋਸਫ ਆਪਣੇ ਬਚਾਅ 'ਚ ਕੁਝ ਕਹਿਣ 'ਚ ਸਮਰੱਥ ਨਹੀਂ ਹੈ। ਇੱਥੋਂ ਤਕ ਕਿ ਉਨ੍ਹਾਂ ਨੂੰ ਅਦਾਲਤ ਦੀ ਪ੍ਰਕਿਰਿਆ ਤਕ ਪੂਰੀ ਸਮਝ ਨਹੀਂ ਆਈ।
ਮਨੋਵਿਗਿਆਨੀਆਂ ਤੇ ਮਨੋਚਕਿਸਤਕਾਂ ਦੀ ਇਕ ਟੀਮ ਨੇ ਜੋਸਫ ਦੀ ਦਿਮਾਗ਼ੀ ਹਾਲਤ ਬਾਰੇ ਰਿਪੋਰਟ ਤਿਆਰ ਕੀਤੀ ਹੈ। ਇਕ ਸਥਾਨਕ ਟੀਵੀ ਮੁਤਾਬਕ ਜੋਸਫ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ 'ਤੇ ਝੂਠੇ ਦੋਸ਼ ਲਗਾਏ ਗਏ ਹਨ। ਜੇਕਰ ਜੋਸਫ ਇਸ ਮਾਮਲੇ 'ਚ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।
- - - - - - - - - Advertisement - - - - - - - - -