ਅਪਾਰਟਮੈਂਟ ਵਿੱਚੋਂ ਮਿਲੀਆਂ 9 ਕੱਟੀਆਂ ਵੱਢੀਆਂ ਲਾਸ਼ਾਂ
ਸਿਰਾਇਸ਼ੀ ਨੇ ਦੱਸਿਆ ਕਿ ਉਹ ਲਾਸ਼ਾਂ ਨੂੰ ਆਪਣੇ ਬਾਥਰੂਮ ਵਿੱਚ ਲਿਜਾ ਕੇ ਕੱਟਦਾ ਹੁੰਦਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਲਾਪਤਾ ਮਹਿਲਾ ਟਵਿੱਟਰ ਰਾਹੀਂ ਸਿਰਾਇਸ਼ੀ ਦੇ ਸੰਪਰਕ ਵਿੱਚ ਆਈ। ਉਹ ਆਤਮਹੱਤਿਆ ਕਰਨ ਲਈ ਕਿਸੇ ਨੂੰ ਤਲਾਸ਼ ਰਹੀ ਸੀ ਕਿਉਂਕਿ ਉਸ ਨੂੰ ਇੱਕਲਿਆਂ ਮਰਨ ਤੋਂ ਡਰ ਲੱਗਦਾ ਸੀ। ਇਨ੍ਹਾਂ ਦੋਵਾਂ ਨੂੰ ਮਹਿਲਾ ਦੇ ਘਰ ਦੇ ਨੇੜਲੇ ਟਰੇਨ ਸਟੇਸ਼ਨ ਦੇ ਬਾਹਰ ਇੱਕਠਿਆਂ ਜਾਂਦਿਆਂ ਨੂੰ ਸਕਿਊਰਿਟੀ ਕੈਮਰਿਆਂ ਵਿੱਚ ਰਿਕਾਰਡ ਕੀਤਾ ਗਿਆ ਤੇ ਫਿਰ ਇਨ੍ਹਾਂ ਨੂੰ ਸਿਰਾਇਸ਼ੀ ਦੇ ਅਪਾਰਟਮੈਂਟ ਦੇ ਬਾਹਰ ਵੀ ਇੱਕਠਿਆਂ ਵੇਖਿਆ ਗਿਆ।
Download ABP Live App and Watch All Latest Videos
View In Appਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਸਿਰਾਇਸ਼ੀ ਦੇ ਅਪਾਰਟਮੈਂਟ ਵਿੱਚੋਂ ਮਿਲੇ ਟੂਲਬਾਕਸ ਤੇ ਆਰੀ ਨਾਲ ਹੀ ਉਸ ਨੇ ਲਾਸ਼ਾਂ ਦੇ ਟੁਕੜੇ ਕੀਤੇ ਹੋਣਗੇ। ਪੁਲਿਸ ਅਜੇ ਵੀ ਮਸ਼ਕੂਕ ਦੇ ਮੰਤਵ ਨੂੰ ਸਮਝਣ ਦੀ ਕੋਸਿ਼ਸ਼ ਕਰ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਵੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਬਾਕੀ ਦੇ ਅੱਠ ਮਾਰੇ ਗਏ ਲੋਕ ਕੌਣ ਹਨ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਪਾਰਟਮੈਂਟ ਵਿੱਚੋਂ ਬੋਅ ਆਉਂਦੀ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਬਾਰੇ ਕਿਸੇ ਨੇ ਕੋਈ ਇਤਰਾਜ਼ ਕਿਉਂ ਨਹੀਂ ਕੀਤਾ।
ਜਨਤਾ ਦੀ ਸੁਰੱਖਿਆ ਲਈ ਜਾਣੇ ਜਾਂਦੇ ਦੇਸ਼ ਵਿੱਚ ਇਸ ਤਰ੍ਹਾਂ ਦੀ ਘਟਨਾ ਨੇ ਨਾ ਸਿਰਫ ਸਥਾਨਕ ਲੋਕਾਂ ਦਾ ਸਗੋਂ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਜਿਸ ਲਾਪਤਾ ਮਹਿਲਾ ਦੀ ਭਾਲ ਪੁਲਿਸ ਕਰ ਰਹੀ ਹੈ ਉਹ ਵੀ ਇਸ ਵਿਅਕਤੀ ਦੇ ਕਹਿਰ ਦਾ ਸਿ਼ਕਾਰ ਹੋ ਚੁੱਕੀ ਹੈ ਤੇ ਇਸ ਅਪਾਰਟਮੈਂਟ ਵਿੱਚੋਂ ਮਿਲੀਆਂ ਅੱਠ ਔਰਤਾਂ ਤੇ ਇੱਕ ਪੁਰਸ਼ ਦੀ ਕੱਟੀ ਵੱਢੀ ਲਾਸ਼ ਵਿੱਚੋਂ ਇੱਕ ਲਾਸ਼ ਉਸ ਮਹਿਲਾ ਦੀ ਵੀ ਹੈ। ਇਹ ਸਿਲਸਿਲਾ ਅਗਸਤ ਦੇ ਅਖੀਰ ਤੋਂ ਲੈ ਕੇ ਅਕਤੂਬਰ ਦੇ ਅੰਤ ਤੱਕ ਚੱਲ ਰਿਹਾ ਸੀ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਅਪਾਰਟਮੈਂਟ ਵਿੱਚ ਰਹਿਣ ਵਾਲੇ 27 ਸਾਲਾ ਤਾਕਾਹੀਰੋ ਸਿਰਾਇਸ਼ੀ ਨੇ ਮੰਨਿਆਂ ਕਿ ਉਸ ਨੇ ਹੀ ਲਾਸ਼ਾਂ ਨੂੰ ਕੱਟ ਕੱਟ ਕੇ ਕੋਲਡ ਸਟੋਰੇਜ ਕੇਸਾਂ ਵਿੱਚ ਲੁਕੋਇਆ। ਕਈ ਲਾਸ਼ਾਂ ਨੂੰ ਬਾਅਦ ਵਿੱਚ ਬਿੱਲੀਆਂ ਦੇ ਮਲ ਨਾਲ ਢੱਕ ਦਿੱਤਾ ਗਿਆ। ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸਿ਼ਸ਼ ਕਰ ਰਹੀ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਜਦੋਂ 23 ਸਾਲਾ ਮਹਿਲਾ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਇਹ ਵੱਡਾ ਖੁਲਾਸਾ ਹੋਇਆ। ਅਪਾਰਟਮੈਂਟ ਤੋਂ ਮਿਲੀਆਂ ਲਾਸ਼ਾਂ ਗ਼ਲਣ ਦੇ ਵੱਖ ਵੱਖ ਪੜਾਅ ਵਿੱਚੋਂ ਲੰਘ ਰਹੀਆਂ ਸਨ। ਮਹਿਲਾ ਦੇ ਭਰਾ ਨੇ ਪਿਛਲੇ ਹਫਤੇ ਹੀ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ।
ਟੋਕੀਓ: ਜਪਾਨ ਦੀ ਪੁਲਿਸ ਨੂੰ ਟੋਕਿਓ ਦੇ ਦੱਖਣਪੱਛਮ ਵਿੱਚ ਸਥਿਤ ਇੱਕ ਅਪਾਰਟਮੈਂਟ ਵਿੱਚ ਮੌਜੂਦ ਕੂਲਰਜ਼ ਵਿੱਚੋਂ ਨੌਂ ਕੱਟੀਆਂ ਵੱਢੀਆਂ ਲਾਸ਼ਾਂ ਮਿਲੀਆਂ ਹਨ। ਜ਼ਾਹਿਰਾ ਤੌਰ ਉੱਤੇ ਇਹ ਸੀਰੀਅਲ ਕਿਲਿੰਗ ਦਾ ਮਾਮਲਾ ਹੈ ਤੇ ਇਸ ਨਾਲ ਇੱਕ ਵਾਰੀ ਦੇਸ਼ ਤਾਂ ਕੀ ਪੂਰੀ ਦੁਨੀਆ ਦਹਿਲ ਗਈ ਹੈ।
- - - - - - - - - Advertisement - - - - - - - - -