ਬਿਲ ਗੇਟਸ ਨੂੰ ਪਛਾੜ ਕੇ ਇਹ ਬੰਦਾ ਬਣਿਆ ਦੁਨੀਆ ਦਾ ਸਭ ਤੋਂ ਅਮੀਰ
27 ਜੁਲਾਈ ਦੇ ਦਿਨ ਐਮਾਜ਼ੋਨ ਦੇ ਸ਼ੇਅਰ ਚੜ੍ਹ ਜਾਣ ਕਾਰਨ ਬੇਜੋਸ ਦੀ ਜਾਇਦਾਦ 90.6 ਅਰਬ ਡਾਲਰ ਹੋ ਗਈ। ਦਿਨ ਭਰ ਦੇ ਕਾਰੋਬਾਰ ਵਿੱਚ ਉਨ੍ਹਾਂ ਦੇ ਸ਼ੇਅਰ ਫਿਰ ਡਿੱਗ ਗਏ ਤੇ ਅਮੀਰਾਂ ਦੀ ਸੂਚੀ ਵਿੱਚ ਬਿਲ ਗੇਟਸ ਚੋਟੀ ‘ਤੇ ਆ ਗਏ ਸਨ।
Download ABP Live App and Watch All Latest Videos
View In Appਇਸ ਡੀਲ ਕਾਰਨ ਬੇਜੋਸ਼ ਨੇ ਇੱਕੋ ਝਟਕੇ ਵਿੱਚ ਦੋ ਅਰਬ ਡਾਲਰ ਕਮਾ ਲਏ ਸਨ। ਇਹ ਪਹਿਲੀ ਵਾਰ ਨਹੀਂ ਕਿ ਬੇਜੋਸ ਨੇ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ ਹੈ, ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਏਦਾਂ ਹੋਇਆ ਸੀ, ਪਰ ਓਦੋਂ ਅਜਿਹਾ ਸਿਰਫ ਕੁਝ ਘੰਟੇ ਲਈ ਹੋਇਆ ਸੀ।
ਉਸ ਦੀ ਜਾਇਦਾਦ ਵੱਧ ਕੇ 90.6 ਅਰਬ ਡਾਲਰ ਹੋ ਗਈ, ਜੋ ਕਿ ਬਿਲ ਗੇਟਸ ਦੀ ਜਾਇਦਾਦ (90.1 ਅਰਬ ਡਾਲਰ) ਤੋਂ ਵੱਧ ਹੈ। ਹਾਲ ਹੀ ਵਿੱਚ ਜੇਫ ਨੇ ਅਮਰੀਕਾ ਦੀ ਸਭ ਤੋਂ ਵੱਡੀ ਗਰਾਸਰੀ ਚੇਨ ‘ਵ੍ਹੋਲ ਫੂਡਸ’ ਨੂੰ ਖਰੀਦਿਆ ਹੈ।
ਫੋਰਬਸ ਦੀ ਰਿਪੋਰਟ ਅਨੁਸਾਰ ਐਮਾਜ਼ੋਨ ਦੇ ਸ਼ੇਅਰਾਂ ਵਿੱਚ ਦੋ ਫੀਸਦੀ ਵਾਧਾ ਹੋਣ ਕਾਰਨ ਬੇਜੋਸ ਦੀ ਕੁੱਲ੍ਹ ਜਾਇਦਾਦ ਵਿੱਚ ਨੱਬੇ ਕਰੋੜ ਡਾਲਰ ਦਾ ਵਾਧ ਦਰਜ ਕੀਤਾ ਗਿਆ।
ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਦਾ ਮੋਢੀ ਅਤੇ ਸੀ ਈ ਓ ਜੇਫ਼ ਬੇਜੋਫ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਜਾਇਦਾਦ ਦੇ ਮਾਮਲੇ ਵਿੱਚ ਉਸ ਨੇ ਮਾਈਕਰੋਸਾਫਟ ਦੇ ਇੱਕ ਮੋਢੀ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ ਹੈ।
- - - - - - - - - Advertisement - - - - - - - - -