✕
  • ਹੋਮ

ਰੈਫ਼ਰੰਡਮ ਤੋਂ ਬਾਅਦ ਬਿਨਾ ਖ਼ੂਨ-ਖਰਾਬੇ ਤੋਂ ਇਹ ਦੇਸ਼ ਹੋਇਆ ਆਜ਼ਾਦ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  28 Oct 2017 02:46 PM (IST)
1

ਸਪੇਨ ਦੇ ਪ੍ਰਧਾਨ ਮੰਤਰੀ ਮਰਿਆਨੋ ਰਜਿਓ ਨੇ ਕਿਹਾ ਕਿ ਉਨ੍ਹਾਂ ਕੈਟੇਲੋਨੀਆ ਦੀ ਸੰਸਦ ਭੰਗ ਕਰ ਦਿੱਤੀ ਹੈ ਅਤੇ 21 ਦਸੰਬਰ ਨੂੰ ਖੇਤਰੀ ਚੋਣਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕੈਟੇਲੋਨੀਆ 'ਚ ਵੱਖਵਾਦੀ ਅੰਦੋਲਨ ਨੂੰ ਰੋਕਣ ਲਈ ਸੈਨੇਟ ਵਲੋਂ ਦਿੱਤੇ ਅਧਿਕਾਰਾਂ ਤਹਿਤ ਇਹ ਫੈਸਲਾ ਲਿਆ ਹੈ।

2

ਵੋਟਿੰਗ ਤੋਂ ਪਹਿਲਾਂ ਰਾਜਿਓ ਨੇ ਮੈਂਬਰਾਂ ਨੂੰ ਕਿਹਾ ਸੀ ਕਿ ਉਹ ਕੈਟੇਲੋਨਿਆ ਦੇ ਵੱਖਵਾਦੀ ਨੇਤਾ ਕਾਰਲਸ ਪੁਇਗੇਦੇਮੋਂਤ, ਉਨ੍ਹਾਂ ਦੇ ਉਪ ਨੇਤਾ ਅਤੇ ਸਾਰੇ ਖੇਤਰੀ ਮੰਤਰੀਆਂ ਬਰਖਾਸਤ ਕਰਨ ਦਾ ਅਧਿਕਾਰ ਦੇਣ।

3

ਰਾਜਿਓ ਨੇ ਇਹ ਵੀ ਕਿਹਾ ਕਿ ਕੈਟੇਲੋਨਿਆ ਦੇ ਵੱਖਵਾਦੀ ਨੇਤਾ ਕਾਰਲਸ ਪੁਇਗਦੇਮੋਂਤ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਹਾਲਾਤ ਆਮ ਕਰਨ ਲਈ ਇਹ ਕਦਮ ਚੁੱਕਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੈਟੇਲੋਨੀਆ ਦੀ ਸੰਸਦ ਨੇ ਆਜ਼ਾਦੀ ਦੇ ਪੱਖ 'ਚ ਵੋਟਿੰਗ ਕੀਤੀ ਸੀ।

4

ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਾਜਿਓ ਨੇ ਇਸ 'ਤੇ ਕਿਹਾ ਕਿ ਸਾਰੇ ਸਪੇਨਵਾਸੀ ਸ਼ਾਂਤ ਰਹਿਣ। ਕੈਟੇਲੋਨਿਆ ਦੀ ਸੰਸਦ 'ਚ ਵੋਟਿੰਗ ਦੇ ਤੁਰੰਤ ਬਾਅਦ ਟਵੀਟ ਕੀਤਾ- 'ਕਾਨੂੰਨ ਦਾ ਸਾਸ਼ਨ ਕੈਟੇਲੋਨਿਆ 'ਚ ਵਿਧਾਨਿਕਤਾ ਨੂੰ ਬਹਾਲ ਕਰੇਗਾ'। ਵਿਰੋਧੀ ਧਿਰ ਦੇ ਵਾਕਆਉਟ ਦੇ ਬਾਵਜੂਦ ਕੈਟੇਲੋਨਿਆ ਦੀ ਸੰਸਦ 'ਚ ਮਤੇ 'ਤੇ ਗੁਪਤ ਮਤਦਾਨ ਹੋਇਆ। ਆਜ਼ਾਦੀ ਦੇ ਐਲਾਨ ਵਾਲੇ ਮਤੇ ਦੇ ਪੱਖ 'ਚ 70 ਵੋਟ ਆਏ ਜਦਕਿ ਵਿਰੋਧ 'ਚ 10 ਵੋਟ ਪਏ। ਦੋ ਮੈਂਬਰ ਵੋਟਿੰਗ ਦੌਰਾਨ ਗ਼ੈਰਹਾਜ਼ਰ ਰਹੇ।

5

ਸਪੇਨ ਦੇ ਸੂਬੇ ਕੈਟੇਲੋਨੀਆ ਦੀ ਸੰਸਦ ਨੇ ਸ਼ੁੱਕਰਵਾਰ ਨੂੰ ਸਪੇਨ ਤੋਂ ਆਜ਼ਾਦੀ ਦੇ ਐਲਾਨ ਦਾ ਮਤਾ ਪਾਸ ਕਰ ਦਿੱਤਾ। ਸਪੇਨ ਦੀ ਸਰਕਾਰ ਨੇ ਕਿਹਾ ਹੈ ਕਿ ਇੱਥੇ 'ਵਿਧਾਨਿਕਤਾ ਬਹਾਲ' ਕੀਤੀ ਜਾਵੇਗੀ ਅਤੇ ਖੇਤਰ ਦੀਆਂ ਵੱਖਵਾਦੀ ਕੋਸ਼ਿਸ਼ਾਂ 'ਤੇ ਰੋਕ ਲਾਈ ਜਾਵੇਗੀ। ਕੈਟੇਲੋਨਿਆ ਦੀ ਸੰਸਦ 'ਚ ਮੱਤਦਾਨ ਤੋਂ ਪਹਿਲਾਂ ਸੰਸਦ ਭਵਨ ਦੇ ਬਾਹਰ ਹਜ਼ਾਰਾਂ ਲੋਕ ਇਕੱਠੇ ਹੋ ਗਏ ਸਨ। ਸੰਸਦ ਨੇ 'ਕੈਟੇਲੋਨਿਆ ਨੂੰ ਇਕ ਆਜ਼ਾਦ ਮੁਲਕ ਐਲਾਨੇ ਜਾਣ' ਸਬੰਧੀ ਮਤਾ ਪਾਸ ਕੀਤਾ।

6

ਜੇਕਰ ਸਪੇਨ ਦੇ ਸੰਵਿਧਾਨ ਦੇ ਆਰਟੀਕਲ 155 ਤਹਿਤ ਇਸ ਦੀ ਇਜ਼ਾਜਤ ਮਿਲ ਜਾਂਦੀ ਹੈ ਤਾਂ ਅੱਜ ਤੋਂ ਹੀ ਪੁਇਗਦੇਮੋਂਤ ਅਤੇ ਉਨ੍ਹਾਂ ਦੀ ਟੀਮ ਬਰਖਾਸਤ ਹੋ ਜਾਵੇਗੀ। ਪੁਇਗਦੇਮੋਂਤ ਨੇ ਨਵਾਂ ਖੇਤਰੀ ਸੰਸਦੀ ਚੋਣ ਨਹੀਂ ਕਰਾਉਣ ਦਾ ਵਿਕਲਪ ਚੁਣਿਆ ਸੀ। ਇਸ ਨੂੰ ਬਹੁਤੇ ਲੋਕਾਂ ਨੇ ਮੈਡ੍ਰਿਡ ਵਲੋਂ ਸੱਤਾ ਆਪਣੇ ਹੱਥ ਲੈਣ ਦੀ ਕੋਸ਼ਿਸ਼ ਦੇ ਤੌਰ 'ਤੇ ਵੇਖਿਆ।

7

ਕੈਟੇਲੋਨਿਆ ਦੀ 135 ਮੈਂਬਰੀ ਸੰਸਦ 'ਚ ਵਿਰੋਧੀ ਮੈਂਬਰਾਂ ਨੇ ਮਤੇ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਵਾਕਆਊਟ ਕਰ ਗਏ। ਇਕ ਨੇ ਇਸ ਨੂੰ ਲੋਕਤੰਤਰ ਲਈ ਕਾਲਾ ਦਿਨ ਦੱਸਿਆ।

8

ਕੈਟੇਲੋਨਿਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਵੱਖਵਾਦੀ ਨੇਤਾਵਾਂ ਵਲੋਂ ਕਰਾਏ ਰੈਫਰੰਡਮ 'ਚ 90 ਫ਼ੀ ਸਦੀ ਲੋਕਾਂ ਨੇ ਆਜ਼ਾਦੀ ਦੇ ਪੱਖ 'ਚ ਗੱਲ ਕੀਤੀ।

9

ਬੈਲਜ਼ਿਅਮ ਦੇ ਆਕਾਰ ਦੇ ਬਰਾਬਰ ਵਾਲਾ ਕੈਟੇਲੋਨਿਆ ਸਪੇਨ ਦਾ ਉੱਤਰੀ ਖੇਤਰ ਹੈ ਅਤੇ ਇੱਥੇ ਸਪੇਨ ਦੀ ਕੁਲ ਆਬਾਦੀ ਦੇ 16 ਫ਼ੀ ਸਦੀ ਲੋਕ ਰਹਿੰਦੇ ਹਨ। ਕੈਟੇਲੋਨਿਆ ਦਾ ਸਪੇਨ ਦੀ ਅਰਥਵਿਵਸਥਾ 'ਚ ਕਰੀਬ 20 ਫ਼ੀ ਸਦੀ ਹਿੱਸਾ ਹੈ।

  • ਹੋਮ
  • ਵਿਸ਼ਵ
  • ਰੈਫ਼ਰੰਡਮ ਤੋਂ ਬਾਅਦ ਬਿਨਾ ਖ਼ੂਨ-ਖਰਾਬੇ ਤੋਂ ਇਹ ਦੇਸ਼ ਹੋਇਆ ਆਜ਼ਾਦ, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.