ਚਰਚ ‘ਚ ਜ਼ਬਰਦਸਤ ਧਮਾਕੇ, 27 ਮੌਤਾਂ, 77 ਤੋਂ ਜ਼ਿਆਦਾ ਜ਼ਖ਼ਮੀ
ਉਨ੍ਹਾਂ ਕਿਹਾ, “ਅਸੀਂ ਲੋਕਾਂ ਦੀ ਜ਼ਿੰਦਗੀਆਂ ਖੋਹ ਲੈਣ ਵਾਲੇ ਇਸ ਹਾਦਸੇ ਦੀ ਨਿੰਦਾ ਕਰਦੇ ਹਾਂ, ਫੇਰ ਅਪਰਾਧੀਆਂ ਦਾ ਇਸ ਪਿੱਛੇ ਕੋਈ ਵੀ ਮਕਸਦ ਕਿਉਂ ਨਾ ਹੋਵੇ। ਗੁਨਾਹਗਾਰਾਂ ਦੀ ਪਛਾਣ ਕਰ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।” ਅਜੇ ਤਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
ਉਨ੍ਹਾਂ ਕਿਹਾ ਕਿ ਵਿਸਫੋਟ ਚਰਚ ਦੇ ਅੰਦਰ ਹੋਇਆ ਜਦਕਿ ਦੂਜਾ ਧਮਾਕਾ ਚਰਚ ਦੀ ਐਂਟਰੀ ਕੋਲ ਹੋਇਆ। ਬਾਏਲਦੇ ਨੇ ਕਿਹਾ, “ਦੋਨੋਂ ਧਮਾਕੇ ਇੱਕ ਮਿੰਟ ਦੇ ਅੰਤਰਾਲ ‘ਚ ਹੋਏ।”
ਫਿਲੀਪੀਨਜ਼ ਨੈਸ਼ਨਲ ਪੁਲਿਸ ਦੇ ਉੱਚ ਅਧਿਕਾਰੀ ਆਸਕਰ ਅੱਲ ਬਾਏਲਦੇ ਨੇ ਕਿਹਾ ਕਿ ਧਮਾਕਾ ਇੰਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ ਨਾਲ ਕੀਤਾ ਗਿਆ।
ਸਮਾਚਾਰ ਏਜੰਸੀ ਸਿੰਹੂਆ ਦੀ ਰਿਪੋਰਟ ਮੁਤਾਬਕ, ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਧਮਾਕਾ ਸਵੇਰੇ ਅੱਠ ਵਜੇ ਜੋਲੋ ਕੈਥਰੇਡਲ ‘ਚ ਹੋਇਆ।
ਫਿਲੀਪੀਨਜ਼ ਦੇ ਸੁਲੁ ਸੂਬੇ ‘ਚ ਮੌਜੂਦ ਇੱਕ ਚਰਚ ‘ਚ ਐਤਵਾਰ ਨੂੰ ਧਰਮ ਸਭਾ ਦੌਰਾਨ ਦੋ ਧਮਾਕਿਆਂ ‘ਚ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ। ਇਸ ‘ਚ 77 ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।