ਜਨਮ ਦਿਨ ’ਤੇ ਵਿਸ਼ੇਸ਼: ਲਾਲਾ ਲਾਜਪਤ ਰਾਏ ਦੇ ਜੀਵਨ ’ਤੇ ਝਾਤ
ਇਸ ਦੇ ਬਾਅਦ 7 ਜਨਵਰੀ ਨੂੰ ਇਨ੍ਹਾਂ ਦੇ ਖਿਲਾਫ ਅਦਾਲਤ ਵਿੱਚ ਕੇਸ ਪੇਸ਼ ਕੀਤਾ ਤਾਂ ਇਨ੍ਹਾਂ ਨੇ ਅਦਾਲਤ ਦੀ ਪ੍ਰਕਿਰਿਆ ਵਿੱਚ ਭਾਗ ਲੈਣੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬ੍ਰਿਟਿਸ਼ ਕਾਨੂੰਨ ਵਿੱਚ ਯਕੀਨ ਨਹੀ ਹੈ। ਗ੍ਰਿਫ਼ਤਾਰੀ ਦੇ ਬਾਅਦ ਲਾਲਾ ਲਾਜਪਤ ਰਾਏ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ।
ਇਸ ਦੇ ਬਾਅਦ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਛ ਅਵੱਗਿਆ ਅੰਦੋਲਨ (ਅਸਹਿਯੋਗ ਅੰਦੋਲਨ) ਦੇ ਸਬੰਧ ਵਿੱਚ ਕਾਂਗਰਸ ਦੀ ਪੰਜਾਬ ਵਿੱਚ ਬੈਠਕ ਵੀ ਹੋਈ। ਇਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹੋਰ ਮੈਬਰਾਂ ਦੇ ਨਾਲ ਜਨਤਕ ਸਭਾ ਕਰਨ ਦੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਦੇ ਬਾਅਦ ਉਹ ਇੱਕ ਚੰਗੇ ਵਕੀਲ ਬਣੇ ਪਰ ਉਨ੍ਹਾਂ ਨੇ ਕੁਝ ਸਮਾਂ ਹੀ ਵਕਾਲਤ ਕੀਤੀ। ਵਕਾਲਤ ਵਿੱਚ ਉਨ੍ਹਾਂ ਦਾ ਮਨ ਨਹੀਂ ਟਿਕਿਆ। ਲਾਲਾ ਜੀ ਨੇ ਆਪਣੇ ਜੀਵਨ ਵਿੱਚ ਕਈ ਲੜਾਈਆਂ ਲੜ ਕੇ ਦੇਸ਼ ਦੀ ਸੇਵਾ ਕੀਤੀ ਹੈ। ਹੌਲੀ-ਹੌਲੀ ਇਨ੍ਹਾਂ ਦੀ ਅਗਵਾਈ ਵਿੱਚ ਅੰਦੋਲਨ ਹੋਏ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ‘ਸ਼ੇਰ-ਏ-ਪੰਜਾਬ’ ਕਿਹਾ ਜਾਣ ਲੱਗਾ।
ਲਾਲਾ ਜੀ ਇੱਕ ਮੇਧਾਵੀ ਵਿਦਿਆਰਥੀ ਸਨ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ 1880 ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਲਾਹੌਰ ਦੇ ਸਰਕਾਰੀ ਕਾਲਜ ਵਿੱਚ ਦਾਖ਼ਲਾ ਲੈ ਲਿਆ।
ਲਾਲਾ ਲਾਜਪਤ ਰਾਏ ਦੇ ਪਿਤਾ ਸਰਕਾਰੀ ਉੱਚਤਰ ਮਿਡਲ ਪਾਠਸ਼ਾਲਾ ਦੇ ਅਧਿਆਪਕ ਸਨ, ਇਸ ਲਈ ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਇਸ ਸਕੂਲ ਵੱਲੋਂ ਸ਼ੁਰੂ ਹੋਈ। ਉਹ ਬਚਪਨ ਤੋਂ ਹੀ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸਨ।
ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਂਨਾਇਕ ਲਾਲਾ ਲਾਜਪਤ ਰਾਏ ਦਾ ਅਕਸ ਰਾਸ਼ਟਰਵਾਦੀ ਨੇਤਾ ਦੇ ਰੂਪ ਵਿੱਚ ਹੈ। ਲਾਲਾ ਲਾਜਪਤ ਰਾਏ ਨੇ ਬ੍ਰਿਟਿਸ਼ ਸ਼ਾਸਨ ਖਿਲਾਫ ਸ਼ਕਤੀਸ਼ਾਲੀ ਭਾਸ਼ਣ ਦੇ ਕੇ ਬ੍ਰਿਟਿਸ਼ ਸ਼ਾਸਕਾਂ ਦੇ ਇਰਾਦਿਆਂ ਨੂੰ ਪਸਤ ਕੀਤਾ। ਉਨ੍ਹਾਂ ਦੀ ਦੇਸ਼ ਭਗਤੀ ਦੀ ਭਾਵਨਾ ਕਰਕੇ ਉਨ੍ਹਾਂ ਨੂੰ ‘ਪੰਜਾਬ ਕੇਸਰੀ’ ਜਾਂ ‘ਪੰਜਾਬ ਦਾ ਸ਼ੇਰ’ ਵੀ ਕਿਹਾ ਜਾਂਦਾ ਸੀ।
ਜੇਲ੍ਹ ਵਿੱਚ ਲਾਲਾ ਜੀ ਦੀ ਸਿਹਤ ਖ਼ਰਾਬ ਹੋ ਗਈ। ਲਗਪਗ 20 ਮਹੀਨੇ ਦੀ ਸਜ਼ਾ ਕੱਟਣ ਬਾਅਦ ਇਨ੍ਹਾਂ ਨੂੰ ਖ਼ਰਾਬ ਸਿਹਤ ਕਾਰਨ ਬਰੀ ਕਰ ਦਿੱਤਾ ਗਿਆ। ਇਸ ਪਿੱਛੋਂ 17, ਨਵੰਬਰ 1928 ਨੂੰ ਲਾਹੌਰ ਵਿੱਟ ਲਾਲਾ ਲਾਜਪਤ ਰਾਏ ਦਾ ਦੇਹਾਂਤ ਹੋ ਗਿਆ।
ਲਾਲਾ ਲਾਜਪਤ ਰਾਏ ਭਾਰਤ ਦੀ ਆਜ਼ਾਦੀ ਲੜਾਈ ਦੇ ਤਿੰਨ ਪ੍ਰਮੁੱਖ ਨਾਇਕਾਂ ਲਾਲ-ਪਾਲ-ਬਾਲ ਵਿੱਚੋਂ ਇੱਕ ਸਨ। ਇਸ ਤਿੱਕੜੀ ਦੇ ਮਸ਼ਹੂਰ ਲਾਲਾ ਲਾਜਪਤ ਰਾਏ ਸਿਰਫ ਸੱਚੇ ਦੇਸ਼ ਭਗਤ, ਹਿੰਮਤੀ ਆਜ਼ਾਦੀ ਸੈਨਾਪਤੀ ਤੇ ਚੰਗੇ ਲੀਡਰ ਹੀ ਨਹੀਂ ਸਗੋਂ ਚੰਗੇ ਲੇਖਕ, ਵਕੀਲ, ਸਮਾਜ-ਸੁਧਾਰਕ ਤੇ ਆਰੀਆ ਸਮਾਜੀ ਵੀ ਸਨ।
ਲਾਲਾ ਲਾਜਪਤ ਰਾਏ ਨੇ ਗੁਲਾਮ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਦਾ ਜਨਮ 28 ਜਨਵਰੀ, 1865 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ’ਚ ਪਿਤਾ ਰਾਧਾ ਕ੍ਰਿਸ਼ਨ ਤੇ ਮਾਤਾ ਗੁਲਾਬ ਦੇਵੀ ਦੇ ਘਰ ਹੋਇਆ।