ਇੰਡੋਨੇਸ਼ੀਆ 'ਚ ਭੂਚਾਲ ਤੇ ਸੁਨਾਮੀ ਕਾਰਨ 400 ਤੋਂ ਵੱਧ ਮੌਤਾਂ
ਤਸਵੀਰ 'ਚ ਇਕ ਵਿਅਕਤੀ ਛੋਟੇ ਬੱਚੇ ਦੀ ਲਾਸ਼ ਨਾਲ ਦਿਖਾਈ ਦੇ ਰਿਹਾ ਹੈ।
ਹਸਪਤਾਲਾਂ ਜ਼ਖਮੀਆਂ ਨਾਲ ਖਚਾਖਚ ਭਰੇ ਹਨ। ਕਈ ਲੋਕਾਂ ਦਾ ਇਲਾਜ ਖੁੱਲ੍ਹੇ ਆਸਮਾਨ ਥੱਲੇ ਕੀਤਾ ਜਾ ਰਿਹਾ ਹੈ।
ਆਫਤ ਏਜੰਸੀ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਹੋਣ ਕਾਰਨ ਸਮੁੰਦਰ ਕਿਨਾਰੇ ਜਸ਼ਨ ਦੀਆਂ ਤਿਆਰੀਆਂ 'ਚ ਜੁੱਟੇ ਸੈਂਕੜੇ ਲੋਕ ਲਾਪਤਾ ਹਨ।
ਕਰੀਬ ਸਾਢੇ ਤਿੰਨ ਲੱਖ ਦੀ ਆਬਾਦੀ ਵਾਲੇ ਸ਼ਹਿਰ ਪਾਲੂ 'ਚ ਕੱਲ੍ਹ ਸੁਨਾਮੀ ਦੀ 1.5 ਮੀਟਰ ਉੱਚੀਆਂ ਲਹਿਰਾਂ ਉੱਠੀਆਂ ਸਨ। ਕਈ ਲੋਕਾਂ ਦੀਆਂ ਲਾਸ਼ਾਂ ਸਮੁੰਦਰੀ ਤੱਟ 'ਤੇ ਨਜ਼ਰ ਆਈਆਂ।
ਰਾਸ਼ਟਰੀ ਆਫਤ ਏਜੰਸੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਵੱਡੀ ਸੰਖਿਆ 'ਚ ਹਸਪਤਾਲ ਆਏ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਇੰਡੋਨੇਸ਼ੀਆ ਦੀ ਕੁਦਰਤੀ ਆਫਤ ਏਜੰਸੀ ਨੇ ਸ਼ਨੀਵਾਰ ਕਿਹਾ ਕਿ ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ 'ਚ ਜ਼ੋਰਦਾਰ ਭੂਚਾਲ ਤੇ ਇਸ ਤੋਂ ਪੈਦਾ ਹੋਈ ਸੁਨਾਮੀ ਦੀ ਲਪੇਟ 'ਚ ਭਾਰੀ ਜਾਨੀ ਤੇ ਮਾਲੀ ਨੁਕਾਸਨ ਹੋਇਆ ਹੈ।
ਇੰਡੋਨੇਸ਼ੀਆ 'ਚ ਸ਼ੁੱਕਰਵਾਰ ਆਏ ਭੂਚਾਲ ਤੇ ਸੁਨਾਮੀ ਨੇ ਭਿਆਨਕ ਤਬਾਹੀ ਮਚਾਈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 400 ਦੇ ਕਰੀਬ ਹੋ ਗਈ ਹੈ।