ਇੱਥੇ ਮੌਜੂਦ ਵਿਲੱਖਣ ਲਾਇਬ੍ਰੇਰੀ, ਦੇਖੋ ਤਸਵੀਰਾਂ
ਜਦਕਿ ਕਈ ਲੋਕ ਤਾਂ ਸਿਰਫ ਲਾਇਬ੍ਰੇਰੀ ਦੇ ਡਿਜ਼ਾਇਨ ਨੂੰ ਦੇਖਣ ਆਉਂਦੇ ਹਨ।
ਸਾਲ 2012 ਤੋਂ ਇਹ ਲਾਇਬ੍ਰੇਰੀ ਖੁੱਲ੍ਹੀ ਹੈ। ਇਸ 'ਚ ਹਜ਼ਾਰਾਂ ਦੀ ਸੰਖਿਆਂ 'ਚ ਪੜ੍ਹਨ ਵਾਲੇ ਵਿਦਿਆਰਥੀ ਆਉਂਦੇ ਹਨ।
ਇਸ ਲਾਇਬ੍ਰੇਰੀ 'ਚ ਇਕੋ ਵੇਲੇ ਕਰੀਬ 40 ਲੋਕਾਂ ਦੇ ਪੜ੍ਹਨ ਦੀ ਸਮਰੱਥਾ ਹੈ।
ਇੱਥੋਂ ਦੀ ਬੁੱਕਸ਼ੈਲਫ ਦੀਵਾਰਾਂ ਤੋਂ ਦੁੱਗਣੀ ਵੱਡੀ ਹੈ। ਇਸ ਤੋਂ ਇਲਾਵਾ ਇੱਥੇ ਇਕ ਵੱਡਾ ਕਮਰਾ ਮੌਜੂਦ ਹੈ। ਇਸ ਦੇ ਨਾਲ ਹੀ ਪੜ੍ਹਨ ਵਾਲਿਆਂ ਲਈ ਲੌਂਜ ਵੀ ਹੈ।
ਇਸ ਲਾਇਬ੍ਰੇਰੀ ਨੂੰ Li Xiaodong ਨਾਂ ਦੇ ਆਰਕੀਟੈਕਟ ਨੇ ਬਣਾਇਆ ਹੈ। ਇਸ ਦਾ ਜੋ ਬੇਸ ਹੈ ਉਹ ਸਟੀਲ ਤੇ ਕੱਚ ਦਾ ਬਣਿਆ ਹੈ। ਇਸ ਦੇ ਨਾਲ ਹੀ ਜੋ ਬਾਹਰੀ ਹਿੱਸਾ ਹੈ ਜੋ ਕਾਫੀ ਨਰਮ ਲਕੜੀਆਂ ਨਾਲ ਬਣਿਆ ਹੋਇਆ ਹੈ।
ਹਫਤੇ ਦੇ ਆਖਰੀ ਦਿਨ ਆਸ-ਪਾਸ ਦੇ ਸਾਰੇ ਵਿਦਿਆਰਥੀ ਇੱਥੇ ਰੱਖੀਆਂ ਸੈਂਕੜੇ ਕਿਤਾਬਾਂ ਪੜ੍ਹਨ ਆਉਂਦੇ ਹਨ।
ਇਹ ਇਮਾਰਤ ਬੀਜਿੰਗ ਦੇ ਬਾਹਰੀ ਇਲਾਕੇ 'ਚ ਚੱਟਾਨੀ ਪਹਾੜੀਆਂ ਨਾਲ ਘਿਰੀਆਂ ਘਾਟੀਆਂ ਵਿਚਾਲੇ ਸਥਿਤ ਹੈ। ਇਸ ਨੂੰ ਉੱਥੇ ਰਹਿ ਰਹੇ ਲੋਕ ਆਪਣੀ ਪੜ੍ਹਾਈ ਲਈ ਵਰਤਦੇ ਹਨ। ਇੱਥੇ ਉਹ ਸਾਰੀਆਂ ਕਿਤਾਬਾਂ ਸ਼ਾਮਲ ਹਨ ਜੋ ਇਤਿਹਾਸ, ਭੂਗੋਲ ਤੇ ਹੋਰ ਵਿਸ਼ਿਆਂ ਨਾਲ ਸਬੰਧਤ ਹਨ।