ਚੀਨ ’ਚ ਸ਼ੁਰੂ ਹੋਈ ਹਾਈ ਸਪੀਡ ਰੇਲ, 80 ਹਜ਼ਾਰ ਲੋਕਾਂ ਨੂੰ ਫਾਇਦਾ
ਇਸ ਰੇਲ ਦੇ ਚੱਲਣ ’ਤੇ ਕੁਝ ਵਿਰੋਧੀ ਸਾਂਸਦਾਂ ਨੇ ਤਰਕ ਦਿੱਤਾ ਹੈ ਕਿ ਉਸ ਕਦਮ ਨਾਲ ਹਾਂਗਕਾਂਗ ਦੇ ਸੰਵਿਧਾਨ ਦੀ ਉਲੰਘਣਾ ਹੋਏਗੀ। (ਤਸਵੀਰਾਂ- ਏਪੀ)
ਇੱਕ ਵਾਰ ਸੀਮਾ ’ਤੇ ਰੇਲ ਪਹੁੰਚ ਜਾਏਗੀ ਤਾਂ ਕਰੀਬ 44 ਸਟਾਪ ’ਤੇ ਜਾਏਗੀ ਜਿਸ ਵਿੱਚ ਸ਼ੰਘਾਈ, ਬੀਜਿੰਗ ਤੇ ਸ਼ੀਆਨ ਸ਼ਹਿਰ ਸ਼ਾਮਲ ਹਨ।
ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਗੁਆਂਡੋਂਗ ਦੀ ਰਾਜਧਾਨੀ ਗੁਆਂਗਜ਼ੋ ਤਕ ਜਾਇਆ ਜਾ ਸਕਦਾ ਹੈ। ਯਾਨੀ ਪਹਿਲਾਂ ਤੋਂ 90 ਮਿੰਟ ਦਾ ਸਮਾਂ ਘੱਟ ਲੱਗੇਗਾ।
ਇਸ ਰੇਲ ਵਿੱਚ ਬੈਠ ਕੇ 14 ਮਿੰਟਾਂ ਵਿੱਚ 26 ਕਿੱਲੋਮੀਟਰ, ਯਾਨੀ ਹਾਂਗਕਾਂਗ ਤੋਂ ਸ਼ੇਨਝੇਨ ਤਕ ਸਫ਼ਰ ਕੀਤਾ ਜਾ ਸਕਦਾ ਹੈ।
ਇਸ ਰੇਲ ਰਾਹੀਂ ਰੋਜ਼ਾਨਾ 80 ਹਜ਼ਾਰ ਲੋਕ ਸਫ਼ਰ ਕਰ ਸਕਣਗੇ। ਇਸ ਦਾ ਸਿੱਧਾ ਅਸਰ ਆਰਥਕ ਜਗਤ ਵਿੱਚ ਵੀ ਦੇਖਣ ਨੂੰ ਮਿਲੇਗਾ ਜੋ ਏਸ਼ੀਆ ਦੇ ਦੇਸ਼ਾਂ ਨਾਲ ਵੀ ਜੁੜਿਆ ਹੋਇਆ ਹੈ।
ਕਈ ਦੇਸ਼ ਤਾਂ ਅਜੇ ਬੁਲੇਟ ਟਰੇਨ ਹੀ ਚਲਾ ਰਹੇ ਹਨ ਪਰ ਚੀਨ ਨੇ ਸ਼ਨੀਵਾਰ ਨੂੰ ਰਾਜਧਾਨੀ ਹਾਂਗਕਾਂਗ ਤੋਂ ਬੀਜਿੰਗ ਤਕ ਹਾਈਸਪੀਡ ਟਰੇਨ ਚਾਲੂ ਕਰ ਦਿੱਤੀ ਹੈ। ਇਸ ਰੇਲ ਦੀ ਲਾਗਤ 10 ਬਿਲੀਅਨ ਯੂਐਸ ਡਾਲਰ ਹੈ। ਇਸ ਰੇਲ ਨੂੰ ਬਣਾਉਣ ਵਿੱਚ 8 ਸਾਲਾਂ ਤੋਂ ਵੀ ਵੱਧ ਸਮਾਂ ਲੱਗਾ ਹੈ।