ਤਬਾਹੀ ਮਚਾਉਂਦਾ ਤੂਫਾਨ ‘ਮੈਂਗਖੁਟ’ ਅੱਪੜਿਆ ਚੀਨ, ਹਾਂਗਕਾਂਗ ’ਚ ਵੀ ਕਹਿਰ
ਵੇਖੋ ਹੋਰ ਤਸਵੀਰਾਂ।
ਤੂਫਾਨ ਮੈਂਗਖੁਟ ਤੋਂ ਹਾਂਗਕਾਂਗ ਵਿੱਚ ਵੀ ਭਾਰੀ ਬਾਰਸ਼ ਦਾ ਖ਼ਤੂਫਾਨ ਮੈਂਗਖੁਟ ਤੋਂ ਹਾਂਗਕਾਂਗ ਵਿੱਚ ਵੀ ਭਾਰੀ ਬਾਰਸ਼ ਦਾ ਖ਼ਦਸ਼ਾ ਹੈਤੂਫਾਨ ਮੈਂਗਖੁਟ ਤੋਂ ਹਾਂਗਕਾਂਗ ਵਿੱਚ ਵੀ ਭਾਰੀ ਬਾਰਸ਼ ਦਾ ਖ਼ਦਸ਼ਾ ਹੈ।।ਦਸ਼ਾ ਹੈ।
ਹਾਂਗਕਾਂਗ ਦੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਸੜਕਾਂ ’ਤੇ ਆਵਾਜਾਈ ਘਟ ਗਈ ਹੈ ਤੇ ਭਾਰੀ ਬਾਰਸ਼ ਨਾਲ ਸੜਕਾਂ ’ਤੇ ਜਲਥਲ ਹੋਈ ਪਈ ਹੈ।
ਹੁਣ ਇਹ ਤੂਫਾਨ ਚੀਨੀ ਮੇਨਲੈਂਡ ਵੱਲ ਵਧ ਰਿਹਾ ਹੈ। ਹਾਂਗਕਾਂਗ ਵਿੱਚ ਵੀ ਤੇਜ਼ ਹਵਾਵਾਂ ਚੱਲਣ ਨਾਲ ਛੱਤਾਂ ਉੱਡ ਗਈਆਂ ਹਨ ਤੇ ਰੁੱਖ਼ ਜੜ੍ਹੋਂ ਪੁੱਟੇ ਗਏ।
ਪ੍ਰਾਂਤ ਵਿੱਚ ਲਗਪਗ 18,327 ਰਾਹਤ ਘਰ ਬਣਾਏ ਗਏ ਹਨ। 632 ਸੈਰ ਸਪਾਟਾ ਕੇਂਦਰ ਤੇ 29,611 ਨਿਰਮਾਣ ਸਥਾਨਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ।
ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਐਤਵਾਰ ਨੂੰ ਤੂਫਾਨ ਦੇ ਚੀਨ ’ਚ ਦਸਤਕ ਦੇਣ ਪਿੱਛੋਂ ਗੁਆਂਗਡੋਂਗਾ ਤੋਂ ਲਗਪਗ 24.5 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੰਚਾਇਆ ਗਿਆ ਹੈ।
ਕਈ ਲੋਕਾਂ ਦੇ ਹਾਲੇ ਵੀ ਮਲਬੇ ਹੇਠਾਂ ਦੱਬੇ ਹੋਣ ਦੀ ਖ਼ਦਸ਼ਾ ਹੈ।
ਸਰਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਫਿਲੀਪੀਂਸ ਵਿੱਚ ਜ਼ਿਆਦਾਤਰ ਮੌਤਾਂ ਤੂਫਾਨ ਨਾਲ ਹੋਏ ਲੈਂਡ ਸਲਾਈਡ ਦੀ ਵਜ੍ਹਾ ਕਰਕੇ ਹੋਈਆਂ।
ਹਾਲਾਂਕਿ ਤੂਫਾਨ ਦੀ ਰਫਤਾਰ ਘੱਟ ਹੋਈ ਹੈ ਫਿਰ ਵੀ ਦੱਖਣ ਚੀਨ ਵਿੱਚ ਇਸ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਫਿਲੀਪੀਂਸ ਵਿੱਚ ਇਸਦੀ ਵਜ੍ਹਾ ਨਾਲ 54 ਲੋਕ ਮਾਰੇ ਗਏ ਤੇ ਢਾਈ ਲੱਖ ਤੋਂ ਵੱਧ ਲੋਕਾਂ ’ਤੇ ਇਸ ਦਾ ਅਸਰ ਪਿਆ।
CNN ਮੁਤਾਬਕ ਤੂਫਨ ‘ਮੈਂਗਖੁਟ’ ਦੇ ਸੋਮਵਾਰ ਨੂੰ ਚੀਨ ਦੇ ਪੱਛਮੀ ਗੁਆਂਗਡੋਂਗ ਵੱਲ ਵਧਣ ਦਾ ਖ਼ਦਸ਼ਾ ਹੈ।
ਤੂਫਾਨ ‘ਮੈਂਗਖੁਟ’ ਦੱਖਣ-ਪੂਰਬੀ ਏਸ਼ੀਆ ਵਿੱਚ ਤਬਾਹੀ ਮਚਾ ਰਿਹਾ ਹੈ ਤੇ ਫਿਲੀਪੀਂਸ ਵਿੱਚ ਦਰਜਨਾਂ ਲੋਕਾਂ ਦੀ ਜਾਨ ਲੈਣ ਬਾਅਦ ਇਹ ਹੁਣ ਚੀਨ ਪਹੁੰਚ ਗਿਆ ਹੈ।