ਬੰਨ੍ਹ ਬਣਾਉਣ ਲਈ 600 ਸਾਲ ਪੁਰਾਣੀ ਇਮਾਰਤ ਚੁੱਕ ਕੇ ਪਰ੍ਹਾਂ ਰੱਖੀ, ਵੇਖੋ ਤਸਵੀਰਾਂ
ਇੱਥੇ ਕਰੀਬ ਛੇ ਹਜ਼ਾਰ ਗੁਫ਼ਾਵਾਂ ਤੇ ਬਾਈਜੇਂਟਾਈਨ ਯੁਗ ਦਾ ਕਿਲ੍ਹਾ ਵੀ ਹੈ।
ਹਸਨਕੈਫ ਨੂੰ 1981 ਤੋਂ ਇੱਕ ਸੁਰੱਖਿਅਤ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ।
ਹਸਨਕੈਫ ਦੇ ਮੇਅਰ ਅਬਦੁਲਵਹਾਪ ਕੁਸੇਨ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਇਤਿਹਾਸਕ ਮਹੱਤਵ ਦੀਆਂ ਇਮਾਰਤਾਂ ਖਰਾਬ ਨਾ ਹੋਣ, ਇਸ ਲਈ ਉਨ੍ਹਾਂ ਨੂੰ ਹੋਰ ਥਾਵਾਂ ’ਤੇ ਸੁਰੱਖਿਅਤ ਕੀਤਾ ਜਾ ਰਿਹਾ ਹੈ।
ਇਸ ਥਾਂ ’ਤੇ ਇਤਿਹਾਸਕ ਮਹੱਤਵ ਵਾਲੀਆਂ ਇਮਾਰਤਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।
2500 ਟਨ ਵਜ਼ਨ ਦੀ ਮਸਜਿਦ ਦੇ ਹਿੱਸੇ ਨੂੰ 30 ਪਹੀਆਂ ਵਾਲੇ ਸ਼ਕਤੀਸ਼ਾਲੀ ਰੋਬੋਟ ਜ਼ਰੀਏ ਨਿਊ ਕਲਚਰਲ ਪਾਰਕ ਫੀਲਡ ਵਿੱਚ ਸਥਾਪਤ ਕੀਤਾ ਗਿਆ ਹੈ।
ਮਾਹਰਾਂ ਨੇ ਮਸਜਿਦ ਨੂੰ ਬੰਨ੍ਹ ਦੇ ਡੁੱਬੇ ਖੇਤਰ ਵਿੱਚ ਕਰਾਰ ਦਿੱਤਾ ਸੀ। ਮਸਜਿਦ ਦੇ ਦੋ ਹਿੱਸਿਆਂ ਨੂੰ ਵੀ ਇਸੇ ਸਾਲ ਹੋਰ ਥਾਵਾਂ ’ਤੇ ਸ਼ਿਫਟ ਕਰ ਦਿੱਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਇਊਬੀ ਮਸਜਿਦ ਹਸਨਕੈਫ ਸ਼ਹਿਰ ਵਿੱਚ ਸੀ। ਇੱਥੇ ਤੁਰਕੀ ਦਾ ਚੌਥਾ ਸਭ ਤੋਂ ਵੱਡਾ ਬੰਨ੍ਹ ਈਲੀਸੂ ਬਣਾਇਆ ਜਾ ਰਿਹਾ ਹੈ।
ਮਜ਼ਦੂਰਾਂ ਨੂੰ ਸੈਂਕੜੇ ਸਾਲਾਂ ਤੋਂ ਸੁਰੱਖਿਅਤ ਰੱਖੀਆਂ ਦੀਵਾਰਾਂ ਤੋੜਨੀਆਂ ਪਈਆਂ ਤਾਂ ਕਿ ਉਹ ਟਰਾਂਸਪੋਰਟ ਲਈ ਪਲੇਟਫਾਰਮਾਂ ’ਤੇ ਮਸਜਿਦ ਦੇ ਟੁਕੜੇ ਕਰਕੇ ਰੱਖੀਆਂ ਜਾ ਸਕਣ।
ਮਸਜਿਦ ਨੂੰ ਬਕਾਇਦਾ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਰੋਬੋਟ ਟਰਾਂਸਪੋਰਟ ਜ਼ਰੀਏ ਦੋ ਕਿਲੋਮੀਟਰ ਦੂਰ ਕਿਸੇ ਹੋਰ ਥਾਂ ’ਤੇ ਸਥਾਪਤ ਕੀਤਾ ਗਿਆ।
ਇਸਤਾਂਬੁਲ: ਤੁਰਕੀ ਵਿੱਚ 600 ਸਾਲ ਪੁਰਾਣੀ ਮਸਜਿਦ ਬੰਨ੍ਹ ਦੇ ਰਾਹ ਵਿੱਚ ਆ ਰਹੀ ਸੀ।