ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ, 62 ਮੌਤਾਂ, ਸੈਂਕੜੇ ਜ਼ਖ਼ਮੀ
ਸੁਮਾਤਰਾ ਦੇ ਦੱਖਣੀ ਲਾਮਪੁੰਗ ਤੇ ਜਾਵਾ ਦੇ ਸੇਰਾਂਗ ਅਤੇ ਪਾਂਦੇਲਾਂਗ ਇਲਾਕੇ ਵਿੱਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਪਿਆ। ਅਧਿਕਾਰੀਆਂ ਮੁਤਾਬਕ ਮੌਤਾਂ ਦਾ ਅੰਕੜਾ ਹੋਰ ਵਧ ਸਕਦਾ ਹੈ।
Download ABP Live App and Watch All Latest Videos
View In Appਜ਼ਿਕਰਯੋਹ ਹੈ ਕਿ ਇਸੇ ਸਾਲ ਸਤੰਬਰ ਵਿੱਚ ਇੰਡੋਨੋਸ਼ੀਆ ਦੇ ਸੁਲਾਵੇਸੀ ਦੀਪ ਸਥਿਤ ਪਾਲੂ ਤੇ ਦੋਂਗਲਾ ਸ਼ਹਿਰ ਵਿੱਚ ਭੂਚੀਲ ਦੇ ਬਾਅਦ ਸੁਨਾਮੀ ਆਉਣ ਨਾਲ 832 ਜਣਿਆਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਸਨ।
ਸੁੰਦਾ ਖਾੜੀ ਇੰਡੋਨੇਸ਼ੀਆ ਦੇ ਜਾਵਾ ਤੇ ਸੁਮਾਤਰਾ ਦੀਪ ਵਿਚਾਲੇ ਸਥਿਤ ਹੈ। ਇਹ ਜਾਵਾ ਸਮੁੰਦਰ ਨੂੰ ਹਿੰਦ ਮਹਾਂਸਾਗਰ ਨਾਲ ਜੋੜਦੀ ਹੈ।
ਉਸ ਨੇ ਦੱਸਿਆ ਕਿ ਜੀਨ ਬਚਾਉਣ ਲਈ ਉਸ ਨੂੰ ਕਿਸੇ ਹੋਟਲ ਵੱਲ ਭੱਜਣਾ ਪਿਆ। ਹਾਲਾਂਕਿ ਇਸਦੇ ਬਾਅਦ ਅਗਲੀ ਲਹਿਰ ਹੋਟਲ ਤਕ ਵੀ ਪਹੁੰਚ ਗਈ ਜਿਸ ਦੀ ਚਪੇਟ ਵਿੱਚ ਆਉਂਦਿਆਂ ਹੀ ਹੋਟਲ ਦੇ ਬਾਹਰ ਖੜੀਆਂ ਸਾਰੀਆਂ ਗੱਡੀਆਂ ਪਲ਼ਟ ਗਈਆਂ।
ਇਸੇ ਦੌਰਾਨ ਉਸ ਨੂੰ 50 ਤੋਂ 60 ਫੁੱਟ ਉੱਚੀ ਪਾਣੀ ਦੀ ਲਹਿਰ ਆਉਂਦੀ ਦਿਖੀ।
ਨਾਰਵੇ ਦੇ ਪੱਤਰਕਾਰ ਓਏਸਟੀਨ ਐਂਡਰਸਨ ਮੁਤਾਬਕ ਜਵਾਲਾਮੁਖੀ ਫਟਣ ਸਮੇਂ ਕਰੀਬ ਹੀ ਉਹ ਕਿਸੇ ਦੀਪ ਦੀ ਫੋਟੋ ਲੈ ਰਿਹਾ ਸੀ।
ਇਸ ਤੋਂ ਉੱਠੀਆਂ ਲਹਿਰਾਂ ਨੇ ਤਟੀ ਇਲਾਕਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਦੱਖਣੀ ਸੁਮਾਤਰਾ ਦੇ ਕਿਨਾਰੇ ਸਥਿਤ ਕਈ ਇਮਾਰਤਾਂ ਤਬਾਹ ਹੋ ਗਈਆਂ।
ਆਫ਼ਤ ਪ੍ਰਬੰਧਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਦੇਰ ਰਾਤ ਅਨਾਕ ਕ੍ਰਾਕਾਤੋਆ ਜਵਾਲਾਮੁਖੀ ਫਟਣ ਬਾਅਦ ਸਮੁੰਦਰ ਹੇਠਾਂ ਜ਼ਮੀਨ ਖਿਸਕ ਗਈ।
ਜਕਾਰਤਾ: ਇੰਡੋਨੇਸ਼ੀਆ ਦੀ ਸੁੰਦਾ ਖਾੜੀ ਵਿੱਚ ਸੁਨਾਮੀ ਦੀ ਚਪੇਟ ਵਿੱਚ ਆਉਣ ਕਾਰਨ 62 ਲੋਕਾਂ ਦੀ ਮੌਤ ਹੋ ਗਈ ਤੇ ਲਗਪਗ 600 ਜਣੇ ਜ਼ਖ਼ਮੀ ਦੱਸੇ ਜਾ ਰਹੇ ਹਨ।
- - - - - - - - - Advertisement - - - - - - - - -