ਟਰੰਪ ਦੇ ਇੱਕ ਫੈਸਲੇ ਨੇ ਲਈਆਂ 61 ਜਾਨਾਂ, ਹਾਲਾਤ ਹੋਰ ਵਿਗੜੇ
ਬੀਬੀਸੀ ਮੁਤਾਬਕ ਇਜ਼ਰਾਇਲੀ ਪੁਲਿਸ ਤੇ ਰੋਹ 'ਚ ਆਏ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਨਵੇਂ ਦੂਤਾਵਾਸ ਬਾਹਰ ਫਲਸਤੀਨ ਦੇ ਝੰਡੇ ਲਹਿਰਾਏ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਵੀ ਲਿਆ ਗਿਆ।
ਜੇਰੂਸਲਮ 'ਚ ਅਮਰੀਕੀ ਦੂਤਾਵਾਸ ਦੇ ਉਦਘਾਟਨ ਦੀ ਵਜ੍ਹਾ ਨਾਲ ਇਹ ਹਿੰਸਾ ਹੋਈ। ਇਸ ਉਦਘਾਟਨ 'ਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਂਕਾ ਟਰੰਪ, ਜਵਾਈ ਜੇਰੇਡ ਕੁਸ਼ਨਰ ਤੇ ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਨੁਚਿਨ ਦੀ ਅਗਵਾਈ 'ਚ ਅਮਰੀਕੀ ਪ੍ਰਤੀਨਿਧੀ ਮੰਡਲ ਨੇ ਹਿੱਸਾ ਲਿਆ ਸੀ।
ਇਹ ਵਿਰੋਧ ਪ੍ਰਦਰਸ਼ਨ ਜੇਰੂਸਲਮ 'ਚ ਅਮਰੀਕੀ ਦੂਤਾਵਾਸ ਦੇ ਉਦਘਾਟਨ ਖਿਲਾਫ ਹੋਇਆ ਸੀ। ਇਜ਼ਰਾਇਲੀ ਸੁਰੱਖਿਆ ਬਲਾਂ ਨੇ ਕਿਹਾ ਕਿ ਗਾਜਾ ਪੱਟੀ ਸੁਰੱਖਿਆ ਬਾੜ ਨੇੜੇ 14 ਸਥਾਨਾਂ 'ਤੇ ਫਲਸਤੀਨ ਦੇ 40,000 ਲੋਕਾਂ ਨੇ ਪ੍ਰਦਰਸ਼ਨ ਕੀਤਾ।
ਇਜ਼ਰਾਇਲ ਸਰਹੱਦ 'ਤੇ ਸੋਮਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਜ਼ਰਾਇਲ ਵੱਲੋਂ ਕੀਤੀ ਗੋਲੀਬਾਰੀ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 61 ਹੋ ਗਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੇ ਹੁਣ ਤੱਕ 61 ਜਾਨਾਂ ਲੈ ਲਈਆਂ ਹਨ। ਟਰੰਪ ਨੇ ਇਜ਼ਰਾਇਲ 'ਚ ਅਮਰੀਕੀ ਦੂਤਾਵਾਸ ਨੂੰ ਜੇਰੂਸਲਮ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਬੀਤੇ ਸੋਮਵਾਰ ਉਦਘਾਟਨ ਕੀਤਾ ਗਿਆ ਸੀ। ਇਸ ਦੌਰਾਨ ਇਸ ਖਿਲਾਫ ਹੋਏ ਵਿਰੋਧ ਪ੍ਰਦਰਸ਼ਨਾ ਨੇ ਹਿੰਸਕ ਰੂਪ ਲੈ ਲਿਆ।