ਟਰੰਪ ਦੇ ਫ਼ੈਸਲੇ ਨੇ ਲਈ 41 ਜਣਿਆਂ ਦੀ ਜਾਨ, 1500 ਤੋਂ ਵੱਧ ਜ਼ਖ਼ਮੀ
ਇਜ਼ਰਾਈਲੀ ਸੁਰੱਖਿਆ ਬਲਾਂ ਨੇ ਪਹਿਲਾਂ ਹੀ ਸੂਚਨਾ ਪੱਤਰ (information sheets) ਵੰਡ ਕੇ ਕਿਹਾ ਸੀ ਕਿ ਸੁਰੱਖਿਆ ਵਾੜ ਦੇ ਕੋਲ ਇਕੱਠੇ ਨਾ ਹੋਣ। ਫਿਰ ਵੀ ਫਸਲਤੀਨੀ ਨਾਗਰਿਕਾਂ ਨੇ ਵਾੜ ਪਾਰ ਕਰ ਲਈ।
ਚਸ਼ਮਦੀਦ ਗਵਾਹਾਂ ਨੇ ਕਿਹਾ ਕਿ ਫ਼ਲਸਤੀਨੀ ਸੁਰੱਖਿਆ ਵਾੜ ਨੂੰ ਪਾਰ ਕਰਨ ਵਿੱਚ ਕਾਮਯਾਬ ਰਹੇ ਤੇ ਹਜ਼ਾਰਾਂ ਲੋਕ ਇਜ਼ਰਾਈਲੀ ਖੇਤਰ ਪਾਰ ਕਰ ਰਹੇ ਹਨ। ਅਮਰੀਕੀ ਅੰਬੈਸੀ ਨੂੰ ਤਲ ਅਵੀਵ ਤੋਂ ਯੇਰੂਸ਼ਲਮ ਭੇਜਣ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਅੰਤਿਮ ਸ਼ਾਂਤੀ ਸਮਝੌਤਾ ਕਰਾਉਣ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਗਾਜਾ ਪੱਟੀ ’ਤੇ ਇਜ਼ਰਾਈਲੀ ਫੌਜ ਦੀ ਗੋਲ਼ੀਬਾਰੀ ਵਿੱਚ 43 ਫਲਸਤੀਨੀ ਮਾਰੇ ਗਏ ਤੇ 1500 ਤੋਂ ਵੱਧ ਜ਼ਖ਼ਮੀ ਹੋ ਗਏ।
ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਅੰਤਿਮ ਸ਼ਾਂਤੀ ਸਮਝੌਤਾ ਕਰਾਉਣ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਗਾਜਾ ਪੱਟੀ ’ਤੇ ਇਜ਼ਰਾਈਲੀ ਫੌਜ ਦੀ ਗੋਲ਼ੀਬਾਰੀ ਵਿੱਚ 43 ਫਲਸਤੀਨੀ ਮਾਰੇ ਗਏ ਤੇ 1500 ਤੋਂ ਵੱਧ ਜ਼ਖ਼ਮੀ ਹੋ ਗਏ।
ਟਰੰਪ ਨੇ ਪਹਿਲਾਂ ਰਿਕਾਰਡ ਕੀਤੀ ਵੀਡੀਓ ਜ਼ਰੀਏ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਯੇਰੂਸ਼ਲਮ ਪਹੁੰਚਣਾ ਲੰਮੇ ਸਮੇਂ ਤੋਂ ਬਾਕੀ ਸੀ। ਇਜ਼ਰਾਈਲ ਸੰਪੂਰਨ ਰਾਸ਼ਟਰ ਹੈ ਤੇ ਉਸ ਨੂੰ ਆਪਣੀ ਰਾਜਧਾਨੀ ਤੈਅ ਕਰਨ ਦਾ ਹੱਕ ਹੈ, ਪਰ ਉਹ ਕਈ ਸਾਲਾਂ ਤੋਂ ਇਸ ਨੂੰ ਮਾਨਤਾ ਨਹੀਂ ਦੇ ਪਾ ਰਹੇ ਸੀ।
ਅੰਬੈਸੀ ਦੇ ਉਦਘਾਟਨ ਸਮਾਗਮ ’ਚ ਅਮਰੀਕੀ ਪ੍ਰਤੀਨਿਧ ਮੰਡਲ ਨੇ ਹਿੱਸਾ ਲਿਆ, ਜਿਸ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਵਾਈ ਜਾਰੇਡ ਕੁਸ਼ਨਰ, ਧੀ ਇਵਾਂਕਾ ਟਰੰਪ ਤੇ ਇੱਕ ਹੋਰ ਮੰਤਰੀ ਸ਼ਾਮਲ ਸਨ।
ਬੀਤੇ ਸੋਮਵਾਰ ਯੇਰੂਸ਼ਲਮ ਵਿੱਚ ਅਮੀਰੀਕੀ ਅੰਬੈਸੀ ਖੋਲ੍ਹੀ ਗਈ ਪਰ ਇਸ ਤੋਂ ਪਹਿਲਾਂ ਗਾਜਾ ਸੀਮਾ ’ਤੇ ਇਜ਼ਰਾਈਲੀ ਸੈਨਿਕਾਂ ਨਾਲ ਮੁਕਾਬਲੇ ਵਿੱਚ 43 ਫ਼ਲਸਤੀਨੀ ਮਾਰੇ ਗਏ ਤੇ 1500 ਤੋਂ ਵੱਧ ਜ਼ਖ਼ਮੀ ਹੋ ਗਏ।