87 ਸਾਲਾ ਔਰਤ ਵੱਲੋਂ ਦਾਨ ਕੀਤੇ ਸ਼ਰੀਰ ਦੇ ਕੀਤੇ 27 ਹਜ਼ਾਰ ਟੋਟੇ
ਨੈਸ਼ਨਲ ਜਿਓਗ੍ਰਾਫੀ ਨੇ ਉਸ ‘ਤੇ ਡੌਕਿਊਮੈਂਟਰੀ ਬਣਾਈ ਹੈ। ਮਰਨ ਤੋਂ ਪਹਿਲਾਂ ਸੁਸੇਨ ਹਰ ਸਮੇਂ ਆਪਣੇ ਕੋਲ ਇੱਕ ਕਾਰਡ ਰੱਖਦੀ ਸੀ ਤਾਂ ਜੋ ਮਰਨ ਤੋਂ ਬਾਅਦ ਡਾਕਟਰਾਂ ਨੂੰ ਉਸ ਦੀ ਮੌਤ ਦੀ ਜਾਣਕਾਰੀ ਮਿਲ ਸਕੇ ਅਤ ਉਹ ਜਲਦੀ ਹੀ ਉਸ ਦੇ ਸ਼ਰੀਰ ਨੂੰ ਫਰੋਜਨ ਕਰ ਸਕਣ।
ਡਾਕਟਰਾਂ ਨੇ ਇਸ ਦਾ ਖੁਲਾਸਾ ਕੀਤਾ ਕਿ ਸੁਸੇਨ ਦੀ ਬੌਡੀ ਦੇ 27 ਹਜ਼ਾਰ ਟੁਕੜੇ ਕੀਤੇ ਜਾਣਗੇ ਜਿਸ ਨਾਲ ਸਟੂਡੈਂਟਸ ਨੂੰ ਪ੍ਰੈਕਟਿਕਲ ਪ੍ਰੋਜੈਕਟ ਕਰਨ ‘ਚ ਮਦਦ ਮਿਲ ਸਕੇ। ਇਸ ਤੋਂ ਬਾਅਦ ਉਸ ਦੇ ਸ਼ਰੀਰ ਦਾ ਡਿਜੀਟਲ ਰਿਕਾਰਡ ਰੱਖਿਆ ਜਾਵੇਗਾ ਅਤੇ ਹਰ ਪਾਰਟ ਕੰਪਿਊਟਰ ਨਾਲ ਸਕੈਨ ਹੋਵੇਗਾ।
ਸੁਸੇਨ ਨੇ ਮਰਨ ਤੋਂ ਕੁਝ ਸਾਲ ਪਹਿਲਾਂ ਖ਼ਾਹਸ਼ ਜ਼ਾਹਰ ਕੀਤੀ ਸੀ ਕਿ ਉਹ ਮੈਡੀਕਲ ਸਟੂਡੈਂਟਸ ਦੇ ਕੰਮ ਆਉਣਾ ਚਾਹੁੰਦੀ ਹੈ। ਜਦੋਂ ਸੁਸੇਨ ਨੇ ਇਹ ਖਾਹਸ਼ ਜ਼ਾਹਰ ਕੀਤੀ ਤਾਂ ਉਸ ਤੋਂ 15 ਸਾਲ ਬਾਅਦ ਤਕ ਉਹ ਜ਼ਿੰਦਾ ਰਹੀ। ਇਸ ਦੌਰਾਨ ਉਸ ‘ਤੇ ਛੋਟੀ ਜਿਹੀ ਦਸਤਾਵੇਜ਼ੀ ਫ਼ਿਲਮ ਵੀ ਬਣਾਈ ਗਈ।
ਸੁਸੇਨ ਪਹਿਲੀ ਅਜਿਹੀ ਔਰਤ ਹੈ ਜਿਸ ਦੇ ਹਿਪਸ ਟਾਈਟੇਨਿਅਮ ਦੇ ਸੀ। ਉਸ ਦਾ ਸ਼ਰੀਰ ਫਰੋਜ਼ਨ ਕੀਤਾ ਹੋਇਆ ਹੈ ਅਤੇ ਰਿਸਰਚ ਦੇ ਲਈ ਉਸ ਦੇ ਸ਼ਰੀਰ ਦੇ ਹੌਲੀ-ਹੌਲੀ ਟੁਕੜੇ ਵੀ ਕੀਤੇ ਜਾਣਗੇ।
ਸੁਸੇਨ ਦੀ ਜਦੋਂ ਮੌਤ ਹੋਈ ਤਾਂ ਉਸ ਦੀ ਉਮਰ 87 ਸਾਲ ਦੀ ਸੀ। ਉਹ ਜਾਣਦੀ ਸੀ ਕਿ ਉਹ ਜਾਂ ਉਸ ਦਾ ਸ਼ਰੀਰ ਮੌਤ ਤੋਂ ਬਾਅਦ ਦੁਨੀਆ ਦੇ ਕਿਸੇ ਨਾ ਕਿਸੇ ਕੰਮ ਜ਼ਰੂਰ ਆਵੇਗੀ ਅਤੇ ਉਹ ਇਤਿਹਾਸ ਬਣੇਗੀ।