✕
  • ਹੋਮ

ਬਰਫ਼ਬਾਰੀ ਨੇ ਤੋੜੇ ਰਿਕਾਰਡ, ਦੋ ਮੰਜ਼ਲ ਤੱਕ ਇਮਾਰਤਾਂ ਢੱਕੀਆਂ

ਏਬੀਪੀ ਸਾਂਝਾ   |  27 Feb 2019 02:00 PM (IST)
1

ਅਮਰੀਕਾ ਤੋਂ ਆਏ ਸੈਲਾਨੀਆਂ ਦਾ ਕਹਿਣਾ ਹੈ ਕਿ ਇਹ ਥਾਂ ਦੁਨੀਆ ਤੋਂ ਵੱਖਰੀ ਹੈ ਕਿਉਂਕਿ ਇੱਥੇ ਪਹਾੜਾਂ ਵਿੱਚ ਜ਼ਿਆਦਾ ਮੋੜ ਨਹੀਂ ਹਨ। ਟੋਕੀਓ ਤੋਂ ਹਾਈਸਪੀਡ ਰੇਲ ਰਾਹੀਂ ਮਹਿਜ਼ ਤਿੰਨ ਘੰਟੇ ਅੰਦਰ ਇੱਥੇ ਪਹੁੰਚਿਆ ਜਾ ਸਕਦਾ ਹੈ। ਬਰਫ਼ ਹਟਾਉਣ ਲਈ ਇੱਥੇ 120 ਮੈਂਬਰੀ ਟੀਮ ਲਗਾਤਾਰ ਕੰਮ ਵਿੱਚ ਜੁਟੀ ਰਹਿੰਦੀ ਹੈ।

2

ਬਰਫ਼ ਦੇਖਣ ਲਈ ਇੱਥੇ ਭਾਰੀ ਗਿਣਤੀ ਸੈਲਾਨੀ ਆਉਂਦੇ ਹਨ। ਇੱਥੇ ਜ਼ਿਆਦਾਤਰ ਮੱਛੀ ਖਾਸਕਰ ਕਾਡਫਿਸ਼ ਖਾਧੀ ਜਾਂਦੀ ਹੈ। ਲੋਕ ਇੱਥੇ ਆ ਕੇ ਸਿਰਫ ਮੌਜ ਕਰਦੇ ਹਨ।

3

ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਰਹਿਣ ਵਾਲੇ ਹਰ ਵਿਅਕਤੀ ਨੂੰ ਹਰ ਦਿਨ ਸੰਘਰਸ਼ ਕਰਨਾ ਪੈਂਦਾ ਹੈ। ਹਾਲਾਂਕਿ ਠੰਢ ਦੇ ਦਿਨਾਂ ’ਚ ਇੱਥੇ ਆਵਾਜਾਈ ਨਹੀਂ ਹੁੰਦੀ।

4

ਇਸ ਨੂੰ ‘ਸੀ ਇਫੈਕਟ ਸਨੋਅ’ ਕਿਹਾ ਜਾਂਦਾ ਹੈ। ਨਵੰਬਰ ਤੋਂ ਸ਼ਹਿਰ ਵਿੱਚ 8 ਫੁੱਟ ਤਕ ਬਰਫ਼ਬਾਰੀ ਹੋ ਜਾਂਦੀ ਹੈ। ਅਪ੍ਰੈਲ ਮਹੀਨੇ ਤਕ ਬਰਫ਼ ਦੀ ਮੋਟੀ ਪਰਤ ਰਹਿੰਦੀ ਹੈ।

5

ਪਿਛਲੇ ਸਾਲ ਬਰਫ਼ ਹਟਾਉਣ ਲਈ ਸਰਕਾਰ ਨੂੰ 35 ਮਿਲੀਅਨ ਡਾਲਰ (ਕਰੀਬ 248 ਕਰੋੜ ਰੁਪਏ) ਖ਼ਰਚ ਕਰਨੇ ਪਏ ਸੀ।

6

ਆਓਮੋਰੀ ਵਿੱਚ ਹਰ ਸਾਲ ਬਰਫ਼ੀਲੇ ਤੂਫਾਨ ਆਉਂਦੇ ਹਨ। ਨਵੰਬਰ ਤੋਂ ਹੀ ਸ਼ਹਿਰ ਵਿੱਚ ਹੱਡੀਆਂ ਕੰਬੀ ਦੇਣ ਵਾਲੀਆਂ ਸਾਈਬੇਰੀਆਈ ਹਵਾਵਾਂ ਚੱਲਦੀਆਂ ਹਨ। ਜਿਵੇਂ ਹੀ ਠੰਢੀ ਹਵਾ ਜਾਪਾਨ ਦੇ ਪਹਾੜੀ ਤਟ ਤੋਂ ਗਰਮ ਪਾਣੀ ਨੂੰ ਪਾਰ ਕਰਦੀ ਹੈ, ਇਹ ਨਮੀ ਇਕੱਠੀ ਕਰਦੀ ਹੈ ਤੇ ਬਰਫ਼ ਵਿੱਚ ਬਦਲ ਜਾਂਦੀ ਹੈ।

7

ਇੰਨੀ ਬਰਫ਼ ਦੋ ਮੰਜ਼ਲਾ ਇਮਾਰਤ ਨੂੰ ਢੱਕਣ ਲਈ ਕਾਫੀ ਹੁੰਦੀ ਹੈ।

8

ਜਾਣਕਾਰੀ ਮੁਤਾਬਕ ਇਸ ਸ਼ਹਿਰ ਵਿੱਚ 30 ਹਜ਼ਾਰ ਲੋਕ ਰਹਿੰਦੇ ਹਨ।

9

ਟੋਕੀਓ: ਜਾਪਾਨ ਦੀ ਸ਼ਹਿਰ ਆਓਮੋਰੀ ਦੁਨੀਆ ਦੀਆਂ ਸਭ ਤੋਂ ਵੱਧ ਬਰਫ਼ੀਲੀਆਂ ਥਾਵਾਂ ਵਿੱਚੋਂ ਇੱਕ ਹੈ। ਇੱਥੇ 21 ਫੁੱਟ ਤਕ ਬਰਫ਼ਬਾਰੀ ਹੋਈ ਹੈ।

  • ਹੋਮ
  • ਵਿਸ਼ਵ
  • ਬਰਫ਼ਬਾਰੀ ਨੇ ਤੋੜੇ ਰਿਕਾਰਡ, ਦੋ ਮੰਜ਼ਲ ਤੱਕ ਇਮਾਰਤਾਂ ਢੱਕੀਆਂ
About us | Advertisement| Privacy policy
© Copyright@2026.ABP Network Private Limited. All rights reserved.