✕
  • ਹੋਮ

ਪਟਕੇ ਕਾਰਨ ਸਿੱਖ ਬੱਚੇ ਨੂੰ ਸਕੂਲ ਨਾ ਮਿਲਿਆ ਦਾਖਲਾ, ਪਰਿਵਾਰ 'ਚ ਰੋਸ

ਏਬੀਪੀ ਸਾਂਝਾ   |  26 Jul 2017 10:42 AM (IST)
1

ਪਿ੍ੰਸੀਪਲ ਨੇ ਅਦਾਲਤ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦੇ ਸਕਦੇ, ਜਿਸ 'ਚ ਬੱਚੇ ਦੀ ਹੋਂਦ ਬਾਕੀ ਬੱਚਿਆਂ ਤੋਂ ਵੱਖਰੀ ਤਰ੍ਹਾਂ ਦੀ ਦਿਸੇ। ਸਾਗਰਦੀਪ ਸਿੰਘ ਨੇ ਦੱਸਿਆ ਕਿ ਉਹ ਸਿਰਫ ਸਾਡੇ ਨਾਲ ਨਸਲੀ ਵਿਤਕਰਾ ਕੀਤਾ ਜਾ ਰਿਹਾ ਹੈ।

2

ਉਸ ਨੇ ਆਖਿਆ ਕਿ ਉਸ ਦੇ ਹੋਰ ਵੀ ਰਿਸ਼ਤੇਦਾਰ ਦੇ ਬੱਚੇ ਉਸ ਸਕੂਲ 'ਚ ਪੜ੍ਹਦੇ ਹਨ, ਜਿਸ ਕਰਕੇ ਉਹ ਵੀ ਆਪਣੇ ਬੇਟੇ ਦਾ ਦਾਖ਼ਲਾ ਕਰਵਾਉਣਾ ਚਾਹੁੰਦਾ ਹੈ, ਪਰ ਸਕੂਲ ਦਾ ਅੜੀਅਲ ਵਤੀਰਾ ਠੀਕ ਨਹੀਂ।

3

ਸਾਗਰਦੀਪ ਸਿੰਘ ਅਰੋੜਾ ਜਿਸ ਦੇ ਬੇਟੇ ਸਿੱਦਕ ਨੂੰ ਮੈਲਟਨ ਕ੍ਰਿਸਚਿਨ ਕਾਲਜ ਵੱਲੋਂ ਦਾਖ਼ਲਾ ਇਸ ਕਰਕੇ ਦੇਣ ਤੋਂ ਮਨਾਹੀ ਕੀਤੀ ਸੀ ਕਿ ਉਨ੍ਹਾਂ ਦੀ ਵਰਦੀ 'ਚ ਦਸਤਾਰ ਜਾਂ ਪਟਕਾ ਨਹੀਂ ਹੈ, ਜਿਸ ਕਰਕੇ ਉਹ ਬੱਚੇ ਨੂੰ ਦਾਖ਼ਲ ਨਹੀਂ ਕਰ ਸਕਦੇ। ਅਦਾਲਤ 'ਚ ਅੱਜ ਸਕੂਲ ਨੇ ਪਟਕੇ ਦੀ ਤੁਲਣਾ ਟੋਪੀ ਨਾਲ ਕੀਤੀ ਹੈ।

4

ਮੈਲਬੌਰਨ: ਸਿੱਖ ਪਰਿਵਾਰ ਵੱਲੋਂ ਇਥੋਂ ਦੇ ਸਕੂਲ ਵੱਲੋਂ ਪਟਕਾ ਬੰਨ੍ਹ ਕੇ ਆਉਣ 'ਤੇ ਦਾਖ਼ਲਾ ਨਾ ਦੇਣ 'ਤੇ ਰੋਸ ਵਜੋਂ ਅਦਾਲਤ 'ਚ ਅਪੀਲ ਕੀਤੀ ਹੈ।

5

ਸਕੂਲ ਦੀ ਪਿ੍ੰਸੀਪਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਵੀ ਹੋਰ ਬਰਾਂਡ ਦੀ ਟੋਪੀ ਪਾਉਣ ਦੀ ਵੀ ਇਜਾਜ਼ਤ ਨਹੀਂ ਦਿੰਦੇ ਅਤੇ ਵਰਦੀ ਤੋਂ ਬਿਨਾਂ ਕੁਝ ਵੀ ਵੱਖਰਾ ਨਹੀਂ ਕਰ ਸਕਦੇ। ਇਸ ਕੇਸ ਦੀ ਸੁਣਵਾਈ ਜਾਰੀ ਹੈ।

  • ਹੋਮ
  • ਵਿਸ਼ਵ
  • ਪਟਕੇ ਕਾਰਨ ਸਿੱਖ ਬੱਚੇ ਨੂੰ ਸਕੂਲ ਨਾ ਮਿਲਿਆ ਦਾਖਲਾ, ਪਰਿਵਾਰ 'ਚ ਰੋਸ
About us | Advertisement| Privacy policy
© Copyright@2026.ABP Network Private Limited. All rights reserved.