✕
  • ਹੋਮ

ਪਾਕਿਸਤਾਨ ਨੂੰ ਸੁਧਰ ਜਾਣ ਦੀ ਧਮਕੀ, ਨਹੀਂ ਤਾਂ ਟਰੰਪ ਵਰਤਣਗੇ ਸਖ਼ਤੀ

ਏਬੀਪੀ ਸਾਂਝਾ   |  06 Oct 2017 06:13 PM (IST)
1

ਪਾਕਿਸਤਾਨ 'ਤੇ ਮੈਟਿਸ ਦੇ ਸਖ਼ਤ ਬਿਆਨ ਉਸ ਸਮੇਂ ਆਏ ਹਨ ਜਦੋਂ ਪਾਕਿ ਵਿਦੇਸ਼ ਮੰਤਰੀ ਖ਼ਵਾਜਾ ਆਸਿਫ ਦੁਵੱਲੇ ਸਬੰਧਾਂ ਵਿੱਚ ਸੁਧਾਰ ਲਈ ਅਮਰੀਕਾ ਦੇ ਦੌਰੇ 'ਤੇ ਹਨ।

2

ਕਾਂਗਰਸੀ ਮੈਂਬਰ ਰਿਕ ਲਾਰਸਨ ਨੇ ਪੁੱਛਿਆ ਕਿ ਪਾਕਿਸਤਾਨ ਤੋਂ ਗ਼ੈਰ ਨਾਟੋ ਦਾ ਦਰਜਾ ਖੋਹਿਆ ਜਾ ਸਕਦਾ ਹੈ, ਤਾਂ ਮੈਟਿਸ ਨੇ ਝੱਟ ਹਾਮੀਂ ਭਰ ਦਿੱਤੀ।

3

ਉਨ੍ਹਾਂ ਕਿਹਾ ਕਿ ਇਸ ਸਮੇਂ ਅਮਰੀਕਾ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਵਾਰ ਮੁੜ ਤੋਂ ਕੋਸ਼ਿਸ਼ ਕਰੀਏ ਤਾਂ ਜੋ ਪਾਕਿ ਲਈ ਇਹ ਰਣਨੀਤੀ ਕਾਰਗਰ ਸਿੱਧ ਹੋਵੇ।

4

ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਚੱਲਣ 'ਤੇ ਪਾਕਿਸਤਾਨ ਨੂੰ ਕਾਫੀ ਫਾਇਦਾ ਹੋ ਸਕਦਾ ਹੈ ਤੇ ਅਸੀਂ ਇਸੇ ਵੱਲ ਹੀ ਧਿਆਨ ਦੇਣਾ ਚਾਹੁੰਦੇ ਹਾਂ। ਪਰ ਜੇਕਰ ਪਾਕਿ ਕਿਸੇ ਹੋਰ ਦਿਸ਼ਾ ਵੱਲ ਵਧਣਾ ਚਾਹੁੰਦਾ ਹੈ ਤਾਂ ਇਸ ਦੀ ਸਜ਼ਾ ਵੱਡੀ ਹੋਵੇਗੀ।

5

ਕਾਂਗਰਸ ਦੇ ਮੈਂਬਰਾਂ ਨੇ ਪਾਕਿਸਤਾਨ ਵੱਲੋਂ ਅੱਤਵਾਦੀ ਜੱਥੇਬੰਦੀਆਂ ਵਿਰੁੱਧ ਕਾਰਵਾਈ ਨਾ ਕਰਨ 'ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਮੈਟਿਸ ਤੋਂ ਇਸ ਬਾਰੇ ਸਵਾਲ ਵੀ ਪੁੱਛੇ। ਜਿਸ ਦਾ ਰੱਖਿਆ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਸਹੀ ਦਿਸ਼ਾ ਵਿੱਚ ਕੰਮ ਨਹੀਂ ਕਰਦਾ ਤਾਂ ਅਮਰੀਕਾ ਕੋਲ ਕਈ ਤਾਕਤਵਰ ਵਿਕਲਪ ਮੌਜੂਦ ਹਨ।

6

ਦੱਖਣੀ ਏਸ਼ੀਆ ਤੇ ਅਫ਼ਗਾਨਿਸਤਾਨ 'ਤੇ ਕਾਂਗਰਸ ਸਾਹਮਣੇ ਬਹਿਸ ਵਿੱਚ ਮੈਟਿਸ ਨੇ ਸਦਨ ਦੀ ਪ੍ਰਭਾਵਸ਼ਾਲੀ ਹਥਿਆਰਬੰਦ ਸੇਵਾ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਬਿਹਤਰੀਨ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਹਨ ਤਾਂ ਟਰੰਪ ਕੋਈ ਵੀ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ।

7

ਮੈਟਿਸ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਆਪਣੀ ਜ਼ਮੀਨ 'ਤੇ ਅੱਤਵਾਦੀਆਂ ਲਈ ਸੁਰੱਖਿਅਤ ਸ਼ਰਣਗਾਹਾਂ ਵਿਰੁੱਧ ਕਾਰਵਾਈ ਨਹੀਂ ਕਰਦਾ ਤਾਂ ਉਸ ਨੂੰ ਕੌਮਾਂਤਰੀ ਪੱਧਰ 'ਤੇ ਹਾਸ਼ੀਏ 'ਤੇ ਧੱਕ ਦਿੱਤਾ ਜਾਏਗਾ, ਇਸ ਤੋਂ ਇਲਾਵਾ ਪਾਕਿ ਤੋਂ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਵੀ ਖੋਹਿਆ ਸਕਦਾ ਹੈ।

8

ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਨਾਲ ਇੱਕ ਹੋਰ ਵਾਰ ਕੰਮ ਕਰਨ ਲਈ ਤਿਆਰ ਤਾਂ ਹਨ, ਪਰ ਜੇਕਰ ਪਾਕਿ ਆਪਣੇ ਤੌਰ ਤਰੀਕਿਆਂ ਵਿੱਚ ਬਦਲਾਅ ਨਹੀਂ ਕਰਦਾ ਤੇ ਅੱਤਵਾਦੀਆਂ ਨੂੰ ਸਮਰਥਨ ਜਾਰੀ ਰੱਖਦਾ ਹੈ, ਤਾਂ ਉਸ ਵਿਰੁੱਧ ਹਰ ਜ਼ਰੂਰੀ ਕਦਮ ਚੁੱਕਿਆ ਜਾ ਸਕਦਾ ਹੈ।

  • ਹੋਮ
  • ਵਿਸ਼ਵ
  • ਪਾਕਿਸਤਾਨ ਨੂੰ ਸੁਧਰ ਜਾਣ ਦੀ ਧਮਕੀ, ਨਹੀਂ ਤਾਂ ਟਰੰਪ ਵਰਤਣਗੇ ਸਖ਼ਤੀ
About us | Advertisement| Privacy policy
© Copyright@2025.ABP Network Private Limited. All rights reserved.