ਸੀਰੀਆਈ ਬੱਚਾ ਗੋਦ ਲਏਗੀ ਅਮਰੀਕਾ ਦੀ ਇਹ ਖਬਸੂਰਤ ਅਦਾਕਾਰਾ
2003 ਤੋਂ 2005 ਵਿੱਚ ਲਿੰਡਸੇ ਨੇ ਫਰੀਕੀ ਫਰਾਈਡੇ, ਮੀਨ ਗਰਲਜ਼ ਤੇ ਕਈ ਹੋਰ ਫਿਲਮਾਂ ਵਿੱਚ ਮੁੱਖ ਕਿਰਦਾਰ ਨਿਭਾਇਆ। ਅੱਜ ਉਹ ਦੁਨੀਆ ਦੀ ਮਕਬੂਲ ਅਦਾਕਾਰਾਵਾਂ ਦੀ ਲਿਸਟ ਵਿੱਚ ਸ਼ੁਮਾਰ ਹੈ। (ਤਸਵੀਰਾਂ- ਇੰਸਟਾਗਰਾਮ)
2016 ਵਿੱਚ ਰੂਸੀ ਅਰਬਪਤੀ ਈਗਾਰ ਤਾਰਾਬਸੋਵ ਨਾਲ ਮੰਗਣੀ ਤੋੜਨ ਬਾਅਦ ਲਿੰਡਸੇ ਫਿਲਹਾਲ ਸਿੰਗਲ ਹੈ।
ਉਸ ਨੇ ਕਿਹਾ ਕਿ ਉਹ ਉਨ੍ਹਾਂ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਹੈ। ਉਹ ਦੋ ਜਾਂ ਚਾਰ ਬੱਚੇ ਚਾਹੁੰਦੀ ਹੈ ਪਰ ਫਿਲਹਾਲ ਆਪਣਾ ਖ਼ੁਦ ਦਾ ਪਰਿਵਾਰ ਸ਼ੁਰੂ ਕਰਨ ਬਾਰੇ ਉਸ ਦਾ ਕੋਈ ਵਿਚਾਰ ਨਹੀਂ।
ਉਸ ਨੇ ਕਿਹਾ ਕਿ ਉਹ ਆਪਣਾ ਪਹਿਲਾ ਬੱਚਾ ਗੋਦ ਲਏਗੀ। ਉਸ ਨੇ ਜਦੋਂ ਤੁਰਕੀ ਵਿੱਚ ਬੱਚਿਆਂ ਨਾਲ ਸਮਾਂ ਬਿਤਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਬੱਚਿਆਂ ਨਾਲ ਕਿੰਨਾ ਪਿਆਰ ਕਰਦੀ ਹੈ।
ਲਿੰਡਸੇ ਨੇ ਕਿਹਾ ਕਿ ਉਸ ਨੂੰ ਬੱਚੇ ਦੀ ਚਾਹਤ ਮਹਿਸੂਸ ਹੋ ਰਹੀ ਹੈ ਪਰ ਪਹਿਲਾਂ ਉਹ ਖੁਦ ਦੇ ਬੱਚੇ ਨੂੰ ਜਨਮ ਦੇਣ ਦੀ ਬਜਾਏ ਸ਼ਰਨਾਰਥੀ ਬੱਚੇ ਨੂੰ ਬਚਾਉਣ ਦੀ ਯੋਜਨਾ ਬਣਾ ਰਹੀ ਹੈ।
ਉਹ ਤੁਰਕੀ ਦੇ ਦੌਰੇ ਤੋਂ ਬਹੁਤ ਪ੍ਰੇਰਿਤ ਹੋਈ ਜਿੱਥੇ ਉਸ ਨੇ ਸੀਰੀਆਈ ਸ਼ਰਨਾਰਥੀਆਂ ਨਾਲ ਕਾਫੀ ਸਮਾਂ ਬਿਤਾਇਆ।
32 ਸਾਲਾ ਲਿੰਡਸੇ ਨੇ ਆਪਣੇ ਪਰਿਵਾਰ ਨਾਲ ਇਸ ਬਾਰੇ ਚਰਚਾ ਕਰ ਲਈ ਹੈ।
ਤੁਰਕੀ ਵਿੱਚ ਸੀਰੀਆਈ ਸ਼ਰਨਾਰਥੀਆਂ ਨਾਲ ਮੁਲਾਕਾਤ ਮਗਰੋਂ ਅਮਰੀਕੀ ਅਦਾਕਾਰਾ ਲਿੰਡਸੇ ਲੋਹਾਨ ਦੇ ਮਨ ਵਿੱਚ ਬੱਚਾ ਗੋਦ ਲੈਣ ਦੀ ਇੱਛਾ ਜਾਗੀ ਹੈ।