ਬੰਦਾ ਮਾਰਨ 'ਤੇ ਪਿੰਡ ਵਾਲਿਆਂ ਨੇ 300 ਮਗਰਮੱਛ ਮਾਰ ਲਿਆ ਬਦਲਾ
ਮੁਖੀ ਨੇ ਦੱਸਿਆ ਕਿ ਇਸ ਫਾਰਮ ਨੂੰ ਸਾਲ 2013 ਵਿੱਚ ਲਾਈਸੰਸ ਦਿੱਤਾ ਗਿਆ ਸੀ ਤੇ ਇਹ ਸ਼ਰਤ ਸੀ ਕਿ ਇੱਥੋਂ ਦੇ ਮਗਰਮੱਛ ਕਿਸੇ ਬੰਦੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ। ਬਸਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇੰਡੋਨੇਸ਼ੀਆ ਦੇ ਕੁਦਰਤੀ ਸਰੋਤ ਰੱਖਿਆ ਏਜੰਸੀ ਦੇ ਮੁਖੀ ਨੇ ਦੱਸਿਆ ਕਿ ਚੀਕਾਂ ਸੁਣ ਫੌਰਨ ਭੱਜਿਆ ਤੇ ਦੇਖਿਆ ਮਗਰਮੱਛ ਨੇ ਹਮਲਾ ਕੀਤਾ ਹੈ। ਬਸਰ ਮਨੂਲੰਗ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਪਿੰਡ ਦੇ ਕਈ ਬੰਦੇ ਫਾਰਮ ਵਿੱਚ ਆਏ ਤੇ ਸਾਰੇ ਮਗਰਮੱਛਾਂ ਨੂੰ ਮਾਰ ਦਿੱਤਾ।
ਸਥਾਨਕ ਖ਼ਬਰ ਵੱਲੋਂ ਤਸਵੀਰਾਂ ਜਾਰੀ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ। ਪਸ਼ੂਆਂ ਲਈ ਘਾਹ ਦਾ ਲਿਆ ਰਹੇ 48 ਸਾਲਾ ਵਿਅਕਤੀ ਨੂੰ ਮਗਰਮੱਛ ਵਿਕਾਸ ਕੇਂਦਰ ਦੇ ਇੱਕ ਮਗਰਮੱਛ ਨੇ ਮਾਰ ਦਿੱਤਾ।
ਬਦਲਾਖੋਰੀ ਦੀ ਅੱਗ ਵਿੱਚ ਬਲ਼ ਰਹੇ ਮਨੁੱਖਾਂ ਦਾ ਇਹ ਕਾਰਾ ਮਗਰਮੱਛ ਵੱਲੋਂ ਇੱਕ ਵਿਅਕਤੀ ਨੂੰ ਮਾਰ ਦੇਣ ਤੋਂ ਬਾਅਦ ਸਾਹਮਣੇ ਆਇਆ ਹੈ।
ਇੰਡੋਨੇਸ਼ੀਆ ਦੇ ਪੱਛਮੀ ਪਪੂਆ ਵਿੱਚ ਕੁਝ ਲੋਕਾਂ ਨੇ ਚਾਕੂਆਂ, ਹਥੌੜਿਆਂ ਤੇ ਹੋਰ ਨੁਕੀਲੇ ਔਜ਼ਾਰਾਂ ਨਾਲ 292 ਮਗਰਮੱਛਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।