ਐਂਜਲੀਨਾ ਜੌਲੀ ਦਾ ਸਾਬਕਾ ਪਤੀ ਬ੍ਰੈਡ ਪਿਟ 'ਤੇ ਵੱਡਾ ਇਲਜ਼ਾਮ
ਬਾਅਦ ਵਿੱਚ ਖਬਰ ਆਈ ਕਿ ਦੋਵਾਂ ਵਿੱਚ 400 ਮਿਲੀਅਨ ਡਾਲਰ (2600 ਕਰੋੜ ਰੁਪਏ) ਦੀ ਰਕਮ ਤੈਅ ਹੋਈ ਸੀ ਪਰ ਜੌਲੀ ਇਸ ਰਕਮ ਤੋਂ ਖੁਸ਼ ਨਹੀਂ ਸੀ। ਹੁਣ ਫਿਰ ਜੌਲੀ ਨੇ ਬੱਚਿਆਂ ਲਈ ਸਹੀ ਰਕਮ ਨਾ ਦੇਣ ਕਰਕੇ ਪਿਟ ਨੂੰ ਕਟਹਿਰੇ ਵਿੱਚ ਖਿੱਚ ਲਿਆ ਹੈ। ਹੁਣ ਵੇਖਣਾ ਇਹ ਹੈ ਕਿ ਜੌਲੀ ਅਗਲੀ ਮੰਗ ਕੀ ਰੱਖਦੀ ਹੈ।
ਜੌਲੀ ਤੇ ਪਿਟ ਦੇ ਤਲਾਕ ਸੈਟਲਮੈਂਟ ਫਾਈਲ ਕਰਨ ਨੂੰ 2 ਸਾਲ ਵੀ ਨਹੀਂ ਹੋ ਪਾਏ। ਦਰਅਸਲ ਇਹ ਦੋਵੇਂ ਜਦੋਂ ਇਕੱਠੇ ਸੀ ਤਾਂ ਬੱਚਿਆਂ ਦੀ ਸਕਿਉਰਟੀ ’ਤੇ ਲਗਪਗ ਇੱਕ ਮਿਲੀਅਲ ਡਾਲਰ ਖਰਚ ਕਰਦੇ ਸਨ। ਤਲਾਕ ਫਾਈਲ ਕਰਨ ਪਿੱਛੋਂ ਪਿਟ ਨੇ ਜੌਲੀ ਨੂੰ 250 ਮਿਲੀਅਨ ਡਾਲਰ ਦੇਣ ਦੀ ਗੱਲ ਕਹੀ ਸੀ, ਪਰ ਜੌਲੀ ਮੰਨੀ ਨਹੀਂ। ਪਿਟ ਨੇ ਕਿਹਾ ਕਿ ਜੌਲੀ ਜੋ ਵੀ ਚਾਹੁੰਦੀ ਹੈ, ਉਹ ਦੇ ਦਏਗਾ ਪਰ ਜੌਲੀ ਨੇ ਉਸ ਸਮੇਂ ਤਲਾਕ ਸੈਟਲਮੈਂਟ ਦੀ ਰਕਮ ਤੈਅ ਨਹੀਂ ਕੀਤੀ ਸੀ।
ਜੌਲੀ ਨੇ ਸਤੰਬਰ 2016 ਵਿੱਚ ਤਲਾਕ ਦੀ ਅਰਜ਼ੀ ਦਾਖਲ ਕੀਤੀ ਸੀ। ਦੋਵੇਂ 6 ਬੱਚਿਆਂ ਦੇ ਮਾਤਾ-ਪਿਤਾ ਹਨ। ਇਨ੍ਹਾਂ ਦਾ ਵਿਆਹ 2014 ਵਿੱਚ ਹੋਇਆ ਸੀ। ਵਿਆਹ ਦੇ ਦੋ ਸਾਲਾਂ ਬਾਅਦ ਹੀ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਜਦਕਿ ਦੋਵੇਂ 2004 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ।
ਦਸਤਾਵੇਜ਼ ਵਿੱਚ ਇਹ ਇਲਜ਼ਾਮ ਵੀ ਲਾਇਆ ਗਿਆ ਕਿ ਪਿਟ ਨੇ ਵੱਖ ਹੋਣ ਬਾਅਦ ਬੱਚਿਆਂ ਲਈ ਉਚਿਤ ਆਰਥਕ ਸਹਾਇਤਾ ਮੁਹੱਈਆ ਨਹੀਂ ਕਰਾਈ।
ਜੌਲੀ ਦੇ ਵਕੀਲ ਨੇ ਲਾਸ ਏਂਜਲਸ ਸੁਪੀਰੀਅਰ ਕੋਰਟ ਵਿੱਚ ਮੰਗਲਵਾਰ ਨੂੰ ਦਾਇਰ ਦਾਸਤਾਵੇਜ਼ ਵਿੱਚ ਕਿਹਾ ਹੈ ਕਿ ਅਦਾਕਾਰਾ ਇਸ ਸਾਲ ਤਕ ਤਲਾਕ ਦੀ ਪ੍ਰਕਿਰਿਆ ਪੂਰੀ ਕਰਨੀ ਚਾਹੁੰਦੀ ਹੈ।
ਜੌਲੀ ਤੇ ਪਿਟ ਨੂੰ ਵੱਖ ਹੋਇਆਂ ਦੋ ਸਾਲ ਹੋ ਚੁੱਕੇ ਹਨ। ਹੁਣ ਉਹ ਚਾਹੁੰਦੀ ਹੈ ਕਿ ਬੱਚਿਆਂ, ਮੈਡਾਕਸ, ਸ਼ਿਲੋਹ, ਵਿਵਿਯਨ, ਪੈਕਸ, ਜਾਹਰਾ ਤੇ ਨਾਕਸ ਦੀ ਦੇਖਭਾਲ ਦਾ ਮਾਮਲਾ ਤੇ ਤਲਾਕ ਸਬੰਧੀ ਪ੍ਰਕਿਰਿਆ ਇਸ ਸਾਲ ਦੇ ਅੰਤ ਤਕ ਪੂਰੀ ਹੋ ਜਾਏ।
ਜੌਲੀ ਨੇ ਇਲਜ਼ਾਮ ਲਾਇਆ ਹੈ ਕਿ ਬ੍ਰੈਡ ਪਿਟ ਬੱਚਿਆਂ ਦੇ ਖਰਚ ਲਈ ਉਚਿਤ ਪੈਸੇ ਨਹੀਂ ਦੇ ਰਿਹਾ।
ਅਦਾਕਾਰ ਬ੍ਰੈਡ ਪਿਟ ਤੋਂ ਵੱਖ ਹੋ ਚੁੱਕੀ ਪਤਨੀ ਤੇ ਮਸ਼ਹੂਰ ਅਮਰੀਕਨ ਅਦਾਕਾਰਾ ਐਂਜਲੀਨਾ ਜੌਲੀ ਨੇ ਉਸ ’ਤੇ ਗੰਭੀਰ ਇਲਜ਼ਾਮ ਲਾਇਆ ਹੈ।